17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ ਚ  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੀਤਾ ਡਿਪਟੀ ਕਮਿਸ਼ਨਰ ਮੋਗਾ...

ਮੋਗਾ ਚ  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੀਤਾ ਡਿਪਟੀ ਕਮਿਸ਼ਨਰ ਮੋਗਾ ਦੇ ਦਫਤਰ ਦਾ ਜ਼ਬਰਦਸਤ ਘਿਰਾਓ

ਜਿੰਨਾ ਚਿਰ ਮੋਦੀ ਆਪਣੇ ਹੈਂਕੜਬਾਜ਼ੀ ਰਵੱਈਏ ਨੂੰ ਤਿਆਗ ਕੇ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨਾ ਨੂੰ ਰੱਦ ਨਹੀਂ ਕਰਦਾ ਓਨਾ ਚਿਰ ਕਿਸਾਨ ਜਥੇਬੰਦੀਆਂ ਟਿਕ ਕੇ ਨਹੀਂ ਬੈਠਣਗੇ  :ਅਮਰਜੀਤ ਸਿੰਘ ਸੈਦੋਕੇ  
26ਤੇ 27 ਤਰੀਕ ਨੂੰ ਦਿੱਲੀ ਵਿੱਚ ਕੀਤਾ ਜਾਣ ਵਾਲਾ ਇਕੱਠ  ਮੋਦੀ ਨੂੰ ਹਿਲਾ ਕੇ ਰੱਖ ਦੇਵੇਗਾ  

ਮੋਗਾ (ਹਰਪਾਲ ਸਹਾਰਨ) : ਕੇਂਦਰ ਦੀ ਸਰਕਾਰ ਵੱਲੋਂ ਖੇਤੀ ਨਾਲ ਸਬੰਧਤ ਲਿਆਂਦੇ ਗਏ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 31  ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਕਈ ਮਹੀਨੇ ਲੜੇ ਜਾ ਰਹੇ ਸੰਘਰਸ਼ ਕਰਕੇ ਭਾਵੇਂ ਕੇਂਦਰ ਸਰਕਾਰ ਨੇ ਤਿੰਨ ਵਾਰ ਮੀਟਿੰਗਾਂ  ਦਾ ਢਕਵੰਜ ਰਚਿਆ ਹੈ ਇਨ੍ਹਾਂ ਮੀਟਿੰਗਾਂ ਵਿੱਚੋਂ  ਕੋਈ ਵੀ ਸਿੱਟਾ ਨਹੀਂ ਨਿਕਲਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ  ਜ਼ਿਲ੍ਹਾ ਕਮੇਟੀ ਮੋਗਾ ਵੱਲੋਂ ਅੱਜ ਡਿਪਟੀ ਕਮਿਸ਼ਨਰ ਮੋਗਾ ਦੇ ਦਫਤਰ ਦਫਤਰ ਦਾ ਜ਼ਬਰਦਸਤ ਘਿਰਾਓ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਇਕੱਤਰ ਲੋਕਾਂ ਨੇ ਨਾਅਰੇ ਲਾ ਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ  ਇਸ ਤੋਂ ਬਾਅਦ ਵਿੱਚ ਕਿਸਾਨ ਜਥੇਬੰਦੀਆਂ ਨੇ ਸ਼ਹਿਰ ਵਿਚ ਰੋਸ ਮਾਰਚ ਵੀ ਕੱਢਿਆ  । 

ਇਸ ਹਜਾਰਾ ਦੀ ਤੱਦਾਦ ਵਿੱਚ ਪੁੱਜੇ ਕਿਸਾਨਾ ਸੈਂਕੜੇ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਤੇ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ  ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਹੈਸੀਅਤ ਨਹੀਂ ਹੈ ਇਹ ਕਿਸਾਨ ਵਿਰੋਧੀ ਸਰਕਾਰ ਹੈ ਇਹ ਸਿਰਫ਼ ਵਿਦੇਸ਼ੀ ਸਰਮਾਏਦਾਰਾਂ ਤੇ  ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦੀ ਹੈ ਇਨ੍ਹਾਂ ਕਾਨੂੰਨਾਂ ਨਾਲ ਛੋਟੇ ਦੁਕਾਨਦਾਰਾਂ ਛੋਟੇ ਵਪਾਰੀਆਂ ਟਰਾਂਸਪੋਰਟਰਾਂ ਤੇ ਰੇਹੜੀ ਵਾਲਿਆਂ ਦਾ ਧੰਦਾ ਫੇਲ੍ਹ ਹੋ ਜਾਣਾ ਹੈ ਬੇਰੁਜ਼ਗਾਰੀ ਵਧ ਜਾਣੀ ਹੈ  ਉਕਤ ਆਗੂ ਨੇ ਕਿਹਾ ਕਿ ਜਿੰਨਾ ਚਿਰ ਮੋਦੀ ਬਣਾਏ ਹੋਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦਾ ਉਨ੍ਹਾਂ ਚਿਰ ਕਿਸਾਨ ਜਥੇਬੰਦੀਆਂ  ਟਿਕ ਕੇ ਨਹੀਂ ਬੈਠਣਗੀਆਂ  ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ  ।

ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲੌਰ ਸਿੰਘ ਨੇ  ਕਿਹਾ ਕਿ ਸਰਕਾਰ ਨੂੰ ਭਰਮ ਹੈ ਕਿ ਕਿਸਾਨ ਸ਼ਾਇਦ ਸੰਘਰਸ਼ ਲੰਮਾ ਹੋਣ ਕਰਕੇ ਥੱਕ ਹਾਰ ਜਾਣਗੇ ਸਰਕਾਰ ਦਾ ਇਹ ਭਰਮ 26.27 ਨੂੰ ਦਿੱਲੀ ਚਲੋ ਦਾ ਪ੍ਰੋਗਰਾਮ ਕਦ ਦੇਵੇਗਾ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਉਸ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ ਤੇ ਉਸ ਦੀ ਤਿਆਰੀ ਲਈ ਪਿੰਡਾਂ ਨੂੰ ਜਗਾਓ ਪਿੰਡਾਂ ਨੂੰ ਹਿਲਾਓ ਮੁਹਿੰਮ ਤਹਿਤ ਇੱਕੀ 22 ਅਤੇ 23 ਨਵੰਬਰ ਨੂੰ ਪਿੰਡਾਂ ਵਿੱਚ ਦਿਨੇ ਔਰਤਾਂ ਵੱਲੋਂ  ਤੇ ਸ਼ਾਮ ਨੂੰ ਨੌਜਵਾਨਾਂ ਵੱਲੋਂ ਮਸ਼ਾਲ ਮਾਰਚ ਕਰਕੇ ਤਿਆਰੀ ਕੀਤੀ ਜਾਵੇਗੀ ਕੇਂਦਰ ਸਰਕਾਰ ਜੋ ਦਮ ਦੋਮ ਦਰਜੇ ਦੀਆਂ ਮੰਗਾਂ ਬਾਰੇ ਲਾਰੇ ਲੱਪੇ ਲਗਾ ਕੇ ਕਿਸਾਨ ਘੋਲ ਨੂੰ ਠਿੱਬੀ ਲਾਉਣਾ ਚਾਹੁੰਦੀ ਹੈ ਸਰਕਾਰ ਦੀ ਉਸ ਚਾਲ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਕਿਸਾਨਾਂ ਦੀ ਮੰਗ ਹੈ ਕਿ ਖੇਤੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਜਾਣ  

Today Now News

RELATED ARTICLES
- Advertisment -

POPULAR POSTS