ਪੰਜਾਬ ਦਾ ਪਾਣੀ ਮੁਫਤ ਨਹੀਂ ਦਿੱਤਾ ਜਾਵੇਗਾ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਲੋਕ ਇੰਨਸਾਫ ਪਾਰਟੀ ਵੱਲੋਂ ਪਾਣੀਆਂ ਦੀ ਕੀਮਤ ਵਸੂਲੀ ਲਈ” ਸਾਡਾ ਖੇਤ -ਸਾਡਾ ਪਾਣੀ -ਸਾਡਾ ਹੱਕ ਤਹਿਤ ਹਰੀਕੇ ਪੱਤਣ ਤੋ ਚੰਡੀਗੜ੍ਹ ਤੱਕ ਸੂਰੁ ਕੀਤੀ ਗਈ ਪੰਜਾਬ ਅਧਿਕਾਰ ਯਾਤਰਾ ਦੇਰ ਸਾਮ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੀ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਪਾਣੀ ਦੀ ਕੀਮਤ ਵਸੂਲੀ ਨੂੰ ਲੈ ਕੇ ਇਹ ਯਾਤਰਾ ਸੁਰੂ ਕੀਤੀ ਗਈ ਹੈ ।ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਡਾਕਾ ਨਹੀ ਵੱਜਣ ਦਿੱਤਾ ਜਾਵੇਗਾ ।ਇਸ ਧਰਨਿਆਂਏ ਉਹਨਾ ਆਪਣੇ ਉੱਪਰ ਲੱਗੇ ਬਲਾਤਕਾਰ ਦੇ ਸੰਗੀਨ ਦੋਸ਼ਾਂ ਨੂੰ ਵੀ ਬੇ ਬੁਨਿਆਦ ਦੱਸਿਆ ਅਤੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਦੇ ਕਿਹਾ ਕਿ ਇਹ ਪੰਜਾਬ ਸਰਕਾਰ ਦੀਆ ਚਾਲਾਂ ਹਨ ਅਤੇ ਪਹਿਲਾਂ ਵੀ ਮੇਰੇ ਉੱਪਰ ਕਈ ਝੂਠੇ ਮਾਮਲੇ ਦਰਜ ਹਨ।ਉਹਨਾਂ ਕਿਹਾ ਕਿ ਇੰਨਸਾਫ ਪਾਰਟੀ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨੀ ਸੰਘਰਸ਼ ਦਾ ਪੂਰੀ ਤਰ੍ਹਾਂ ਸਮੱਰਥਨ ਕਰਦੀ ਹੈ ।ਉਹਨਾਂ ਕਿਹਾ ਕਿ ਕਿਸਾਨਾਂ ਦੇ ਦਿੱਲੀ ਵਿਖੇ ਕੀਤੇ ਜਾ ਰਹੇ ਵੱਡੇ ਸੰਘਰਸ਼ ਦਾ ਇੰਨਸਾਫ ਪਾਰਟੀ ਵੀ ਹਿੱਸਾ ਬਣੇਗੀ ।





