17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਕਾਲੀਆਂ ਵੱਲੋਂ ਕਾਂਗਰਸੀ ਆਗੂਆਂ ਤੇ ਸਮਾਰਟ ਕਾਰਡ ਆਪਣੇ ਚਹੇਤਿਆਂ ਨੂੰ ਵੰਡਣ ਦਾ...

ਅਕਾਲੀਆਂ ਵੱਲੋਂ ਕਾਂਗਰਸੀ ਆਗੂਆਂ ਤੇ ਸਮਾਰਟ ਕਾਰਡ ਆਪਣੇ ਚਹੇਤਿਆਂ ਨੂੰ ਵੰਡਣ ਦਾ ਦੋਸ਼

ਇਸ ਕਾਣੀ ਵੰਡ ਵਿਰੁੱਧ ਡਿਪਟੀ ਕਮਿਸ਼ਨਰ ਮੋਗਾ ਨੂੰ ਦਿੱਤਾ ਮੰਗ ਪੱਤਰ

ਮੋਗਾ (ਹਰਪਾਲ ਸਹਾਰਨ): ਕਾਂਗਰਸੀ ਵਿਧਾਇਕਾਂ ਵੱਲੋਂ ਆਪਣੇ ਚਹੇਤੇ ਆਗੂਆਂ ਨੂੰ ਸਮਾਰਟ ਕਾਰਡ ਗੁਪਤ ਤਰੀਕੇ ਨਾਲ ਦੇਣ ਦੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਵਰਕਰਾਂ ਵੱਲੋਂ  ਅੱਜ ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਮੋਗਾ ਦੀ ਅਗਵਾਈ ਵਿਚ ਡੀ ਸੀ ਮੋਗਾ ਨੂੰ ਮੰਗ ਪੱਤਰ ਦਿੱਤਾ ਗਿਆ  ਮੰਗ ਪੱਤਰ ਦੇਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਕਾਂਗਰਸੀ ਆਪਣੇ ਚੇਤਿਆਂ ਨੂੰ ਸਮਾਰਟ ਕਾਰਡ ਵੰਡ ਕੇ ਲੋਕਾਂ ਦੀਆਂ ਵੋਟਾਂ  ਲਈ ਲੋਕਾ ਉੱਪਰ ਦਵਾ ਬਣਾ ਰਹੇ ਹਨ ਇਸ ਲਈ ਅੱਜ ਅਸੀਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ ਪੱਤਰ ਦੇ ਕੇ ਸਮਾਰਟ ਕਾਰਡਾ ਦੀ ਸਰਕਾਰੀ ਅਧਿਕਾਰੀਆਂ ਤੋਂ ਵੰਡ ਕਰਾਉਣ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ ਪੱਤਰ ਦਿੱਤਾ ਹੈ 

ਜ਼ਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ ਪੱਤਰ ਦੇਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ  ਕਾਂਗਰਸੀ ਵਿਧਾਇਕਾਂ ਵੱਲੋਂ ਆਪਣੇ ਚਹੇਤਿਆਂ ਰਾਹੀਂ ਸਮਾਰਟ ਕਾਰਡ ਵੰਡ ਕੇ ਲੋਕਾਂ ਉੱਪਰ ਵੋਟਾਂ ਲੈਣ ਦਾ ਦਬਾਅ ਬਣਾਇਆ ਜਾ ਰਿਹਾ ਹੈ ਜੋ ਕਿ ਲੋਕਤੰਤਰ ਦਾ ਘਾਣ ਹੈ  ਇੱਥੇ ਹੀ ਬੱਸ ਨਹੀਂ ਕਿ ਨਗਰ ਨਿਗਮ ਚੋਣਾਂ ਵਿੱਚ ਜਿੱਥੇ ਪਹਿਲਾਂ ਵੀ ਕਾਂਗਰਸੀ ਵਿਧਾਇਕ ਵੱਲੋਂ ਵਾਰਡਾਂ ਵਿੱਚ  ਕੱਟ ਵੱਢ ਕਰ ਕੇ ਨਵੇਂ ਸਿਰੇ ਤੋਂ ਵਾਰਡ ਬਣਾਏ ਗਏ ਹਨ ਜਿਸ ਨਾਲ ਸ਼ਹਿਰ ਵਾਸੀਆਂ ਦਾ ਕਾਫੀ ਨੁਕਸਾਨ ਹੋਇਆ ਹੈ 

Today Now News

RELATED ARTICLES
- Advertisment -

POPULAR POSTS