ਕਵੀ ਦਰਬਾਰ ਵਿੱਚ ਬਹੁਤ ਉੱਚ ਕੋਟੀ ਦੇ ਕਵੀਆਂ ਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ ।

ਕੈਨੇਡਾ/ਬਰੈਂਪਟਨ (ਰਮਿੰਦਰ ਰੰਮੀ) : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਸਾਲਾ ਪ੍ਰਕਾਸ਼ਪੁਰਬ ਨੂੰ ਸਮਰਪਿਤ ਆਨ ਲਾਈਨ ਇਕ ਕਵੀ ਦਰਬਾਰ 15 ਨਵੰਬਰ ਐਤਵਾਰ 9 ਵਜੇ ਸਵੇਰੇ ਕੈਨੇਡਾ ਸਮਾਂ ਤੇ ਭਾਰਤ 7.30 ਵਜੇ ਸ਼ਾਮ ਆਯੋਜਿਤ ਕੀਤਾ ਗਿਆ । ਜਿਸ ਵਿੱਚ ਬਹੁਤ ਉੱਚ ਕੋਟੀ ਦੇ ਕਵੀਆਂ ਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ । ਇਹ ਸਾਰਾ ਪ੍ਰੋਗਰਾਮ ਰਮਿੰਦਰ ਵਾਲੀਆ ਤੇ ਮੀਤਾ ਖੰਨਾ ਵੱਲੋਂ ਉਲੀਕਿਆ ਗਿਆ ਸੀ ।ਅੰਜੂ ਵੀ ਰੱਤੀ ਇਸ ਪ੍ਰੋਗਰਾਮ ਦੇ ਹੋਸਟ ਸੀ । ਇਸ ਵਿੱਚ ਵਿਸ਼ੇਸ਼ ਤੋਰ ਤੇ ਮੁੱਖ ਮਹਿਮਾਨ ( ਦੀਪਕ ਬਾਲੀ , ਪ੍ਰੋਫੈਸਰ ਰਾਮ ਸਿੰਘ ਤੇ ਬੀ . ਡੀ . ਕਾਲੀਆ ਹਮਦਮ ) ਜੀ ਸਨ । ਮੀਤਾ ਖੰਨਾ ਨੇ ਆਏ ਹੋਏ ਮਹਿਮਾਨਾਂ ਤੇ ਹਾਜ਼ਰੀਨ ਮੈਂਬਰਜ਼ ਨੂੰ ਜੀ ਆਇਆ ਕਿਹਾ । ਮੁੱਖ ਮਹਿਮਾਨ ਦੀਪਕ ਬਾਲੀ ਜੀ ਨੂੰ ਸੱਭ ਦੇ ਰੂਬਰੂ ਕਰਾਇਆ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ।ਫਿਰ ਮੀਤਾ ਖੰਨਾ ਨੇ ਹੋਸਟ ਅੰਜੂ ਵੀ ਰੱਤੀ ਨੂੰ ਪ੍ਰੋਗਰਾਮ ਸ਼ੁਰੂ ਕਰਨ ਲਈ ਕਿਹਾ ।
ਇਸ ਆਯੋਜਿਤ ਕੀਤੇ ਕਵੀ ਦਰਬਾਰ ਵਿੱਚ ਬਹੁਤ ਹੀ ਉੱਚ ਕੋਟੀ ਦੇ 15 ਕਵੀਆਂ ਨੇ ਹਿੱਸਾ ਲਿਆ । ਜਿਹਨਾਂ ਵਿੱਚ ਡਾਕਟਰ ਸਰਬਜੀਤ ਕੌਰ ਸੋਹਲ, ਡਾਕਟਰ ਗੁਰਚਰਨ ਕੌਰ ਕੋਛੜ, ਡਾਕਟਰ ਕੁਲਦੀਪ ਸਿੰਘ ਦੀਪ, ਮਨਜੀਤ ਇੰਦਰਾ, ਡਾਕਟਰ ਵਿਕਰਮਜੀਤ ਸਿੰਘ, ਡਾਕਟਰ ਹਰਜੀਤ ਸਿੰਘ ਸੱਧਰ, ਡਾਕਟਰ ਪੁਸ਼ਵਿੰਦਰ ਕੌਰ, ਬੀ.ਡੀ. ਕਾਲੀਆ ਹਮਦਮ, ਡਾਕਟਰ ਇੰਦਰਪਾਲ ਕੌਰ, ਡਾਕਟਰ ਦਵਿੰਦਰ ਕੌਰ, ਡਾਕਟਰ ਗੁਰਸੇਵਕ ਲੰਬੀ, ਸੁਦੇਸ਼ ਮੋਦਗਿਲ ਨੂਰ, ਜ਼ਮੀਰ ਅਲੀ ਜ਼ਮੀਰ, ਸਤਿੰਦਰ ਕੌਰ ਕਾਹਲੋਂ ਤੇ ਕਰਨ ਅਜਾਇਬ ਸੰਘਾ ਨੇ ਸ਼ਿਰਕਤ ਕੀਤੀ । ਇਹਨਾਂ ਸੱਭ ਨੇ ਗੁਰੂ ਨਾਨਕ ਦੇਵ ਜੀ ਸੰਬੰਧੀ ਆਪਣੀਆਂ ਰਚਨਾਵਾਂ ਤੇ ਗ਼ਜ਼ਲਾਂ ਨੂੰ ਬਹੁਤ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕਰਕੇ ਸਬ ਦਾ ਮੰਨ ਮੋਹ ਲਿਆ । ਬਾਅਦ ਵਿੱਚ ਮੁੱਖ ਮਹਿਮਾਨ ਪ੍ਰੋਫੈਸਰ ਰਾਮ ਸਿੰਘ ਜੀ ਨੇ ਸੱਭ ਕਵੀਆਂ ਦੀਆਂ ਰਚਨਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਉਹਨਾਂ ਦੀਆਂ ਰਚਨਾਵਾਂ ਦੀ ਤਾਰੀਫ ਵੀ ਕੀਤੀ ।

ਹੋਸਟ ਅੰਜੂ ਵੀ ਰੱਤੀ ਨੇ ਬੇਹਤਰੀਨ ਤਰੀਕੇ ਨਾਲ ਹੋਸਟ ਦੀ ਜਿੰਮੇਦਾਰੀ ਨਿਭਾਈ ਜੋ ਕਬੀਲੇ ਤਾਰੀਫ ਸੀ । ਮੀਟਿੰਗ ਵਿੱਚ ਮੈਂਬਰਜ਼ ਦੀ ਭਰਪੂਰ ਹਾਜ਼ਰੀ ਸੀ । ਆਏ ਹੋਏ ਹਰ ਮਹਿਮਾਨ ਨੇ ਰਮਿੰਦਰ ਵਾਲੀਆ, ਮੀਤ ਖੰਨਾ ਤੇ ਹੋਸਟ ਅੰਜੂ ਵੀ ਰੱਤੀ ਦੇ ਕੰਮ ਦੀ ਤਾਰੀਫ ਕੀਤੀ । ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਗਰੁੱਪ ਦੀ ਵੀ ਹਰ ਇੱਕ ਦੀ ਤਾਰੀਫ ਕੀਤੀ ਤੇ ਕਿਹਾ ਰਮਿੰਦਰ ਵਾਲੀਆ ਨੇ ਇਹ ਗਰੁੱਪ ਬਣਾ ਕੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ ਤੇ ਇੰਨੇ ਥੋੜੇ ਸਮੇ ਵਿੱਚ ਐਨੇ ਵੱਡੇ ਕਵੀ ਦਰਬਾਰ ਦਾ ਆਯੋਜਨ ਕਰਨਾ, ਰਮਿੰਦਰ ਵਾਲੀਆ ਤੇ ਮੀਤਾ ਖੰਨਾ ਨੇ ਕਮਾਲ ਕਰ ਦਿੱਤੀ ਹੈ । ਸੱਚਮੁੱਚ ਰਮਿੰਦਰ ਵਾਲੀਆ ਤੇ ਮੀਤਾ ਖੰਨਾ ਦੀ ਜੋਡੀ ਜਰੂਰ ਰੰਗ ਲਿਆਏ ਗਈ ਤੇ ਕੁਝ ਨਵਾਂ ਕਰ ਦਿਖਾਏਗੀ । ਇਸ ਲਈ ਇਹ ਦੋਵੇਂ ਤੇ ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਗਰੁੱਪ ਦੇ ਮੈਂਬਰਜ਼ ਵਧਾਈ ਦੇ ਪਾਤਰ ਹਨ । ਰਮਿੰਦਰ ਵਾਲੀਆ ਨੇ ਆਏ ਹੋਏ ਸੱਭ ਮਹਿਮਾਨਾਂ ਤੇ ਹਾਜ਼ਰੀਨ ਮੈਂਬਰਜ਼ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕੀਤਾ ਕਿ ਸਾਡੇ ਇਸ ਛੋਟੇ ਜਿਹੇ, ਘੱਟ ਸਮੇਂ ਵਿੱਚ ਪਿਆਰ ਭਰੇ ਨਿੱਘੇ ਸੱਦੇ ਤੇ ਸੱਭ ਸਤਿਕਾਰਯੋਗ ਸਾਹਿਤਿਕ ਸ਼ਖਸਿਯਤਾਂ ਨੇ ਕਵੀ ਦਰਬਾਰ ਵਿੱਚ ਸ਼ਿਰਕਤ ਕੀਤੀ ।
ਹੋਸਟ ਅੰਜੂ ਵੀ ਰੱਤੀ ਜੀ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਸੱਚਮੁੱਚ ਉਹਨਾਂ ਨੇ ਬਾਖੂਬੀ ਆਪਣੀ ਜ਼ੁੰਮੇਵਾਰੀ ਨਿਭਾਈ ਜੋ ਕਿ ਸੱਚਮੁੱਚ ਬਹੁਤ ਕਾਬਿਲੇ ਤਾਰੀਫ਼ ਹੈ ਤੇ ਅੰਜੂ ਬਹੁਤ ਵਧੀਆ ਲੇਖਿਕਾ ਤੇ ਸ਼ਾਇਰਾ ਵੀ ਨੇ । ਸੱਭ ਨੂੰ ਦਿਲੋਂ ਪਿਆਰ , ਸਤਿਕਾਰ ਤੇ ਸ਼ੁਕਰਾਨੇ ਜੀਓ । ਸੱਭ ਮੈਂਬਰਜ਼ ਮੀਟਿੰਗ ਸ਼ੁਰੂ ਹੋਣ ਤੋਂ ਲੈ ਕੇ ਮੀਟਿੰਗ ਦੀ ਸਮਾਪਤੀ ਤੱਕ ਬੈਠੇ ਰਹੇ ਤੇ ਸਤਿਕਾਰਿਤ ਕਵੀਆਂ ਦੀਆਂ ਰਚਨਾਵਾਂ ਦੀ ਪੇਸ਼ਕਾਰੀ ਦਾ ਖ਼ੂਬ ਅਨੰਦ ਮਾਣਿਆ । ਬਹੁਤ ਮਾਣ ਹੈ ਆਪਣੇ ਇਹਨਾਂ ਦੋਸਤਾਂ ਦਾ ਤੇ ਉਹਨਾਂ ਦੇ ਪਿਆਰ , ਸਾਥ ਤੇ ਸਹਿਯੋਗ ਦੇਣ ਲਈ ਰਿਣੀ ਹਾਂ ਜੀ ।





