ਇਹ ਲੜਾਈ ਪੰਜਾਬ ਦੇ ਪਾਣੀਆਂ ਦੀ 1962 ਵਿੱਚ ਕੀਤੀ ਗਈ ਕਾਣੀ ਵੰਡ ਦੇ ਖਿਲਾਫ਼ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਲੋਕ ਇਨਸਾਫ਼ ਪਾਰਟੀ ਜਿਲ੍ਹਾ ਮਾਨਸਾ ਨੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਦੀ ਅਗਵਾਈ ਵਿੱਚ ਸਾਡਾ ਖੇਤ, ਸਾਡਾ ਪਾਣੀ, ਸਾਡਾ ਹੱਕ ਨਾਅਰੇ ਤਹਿਤ *ਪੰਜਾਬ ਅਧਿਕਾਰ ਯਾਤਰਾ * ਦਾ ਪੋਸਟਰ ਜਾਰੀ ਕੀਤਾ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸ. ਸਿਮਰਜੀਤ ਸਿੰਘ ਬੈਸ ਅਤੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਸ ਦੀ ਅਗਵਾਈ ਹੇਠ 16 ਨਵੰਬਰ ਨੂੰ ਹਰੀਕੇ ਪੱਤਣ ਤੋਂ ਪੰਜਾਬ ਦੇ ਪਾਣੀਆਂ ਦੀ ਕੀਮਤ ਦਿੱਲੀ, ਹਰਿਆਣਾ ਅਤੇ ਰਾਜਸਥਾਨ ਤੋਂ ਵਸੂਲਣ ਲਈ *ਪੰਜਾਬ ਅਧਿਕਾਰ ਯਾਤਰਾ *ਸੁਰੂ ਕਰਕੇ ਮਾਲਵਾ ਬੈਲਟ ਦੇ ਦਸ ਜਿਲਿਆਂ ਵਿੱਚੋਂ ਹੁੰਦੀ ਹੋਈ 700 ਕਿਲੋਮੀਟਰ ਸਫ਼ਰ ਤਹਿ ਕਰਕੇ 19 ਨਵੰਬਰ ਨੂੰ ਚੰਡੀਗੜ੍ਹ ਵਿਧਾਨ ਸਭਾ ਵਿੱਚ ਵਿਧਾਨ ਸਭਾ ਪੁਟੀਸਨ ਕਮੇਟੀ ਕੋਲ 21 ਲੱਖ ਲੋਕਾਂ ਦੇ ਦਸਖਤਾਂ ਵਾਲੀ ਪਟੀਸ਼ਨ ਦਾਖਿਲ ਕਰੇਗੀ। ਰਾਏਪੁਰ ਨੇ ਦੱਸਿਆ ਕਿ ਇਹ ਪਟੀਸ਼ਨ ਪੰਜਾਬ ਦੇ ਪਾਣੀਆਂ ਦੀ 1962 ਵਿੱਚ ਕੀਤੀ ਗਈ ਕਾਣੀ ਵੰਡ ਦੇ ਖਿਲਾਫ਼ ਹੈ ਕਿਉਂਕਿ ਅਸੀਂ ਰਿਪੇਰੀਅਨ ਕਾਨੂੰਨ ਮੁਤਾਬਕ ਦਿੱਲੀ, ਹਰਿਆਣਾ ਅਤੇ ਰਾਜਸਥਾਨ ਪਾਸੋ ਪਾਣੀ ਦੀ ਕੀਮਤ ਦਾ ਹੱਕ ਰੱਖਦੇ ਹਾਂ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਇਕੱਲੇ ਰਾਜਸਥਾਨ ਤੋਂ ਕਾਨੂੰਨਨ 16 ਲੱਖ ਕਰੌੜ ਤੋਂ ਵੀ ਵੱਧ ਦੀ ਰਕਮ ਵਸੂਲਣ ਯੋਗ ਬਣਦੀ ਹੈ। ਜੇਕਰ ਇਹ ਪਾਣੀਆਂ ਦੀ ਕੀਮਤ ਪੰਜਾਬ ਨੂੰ ਮਿਲ ਜਾਵੇ ਤਾਂ ਪੰਜਾਬ ਦਾ ਕਿਸਾਨ, ਮਜਦੂਰ, ਦੁਕਾਨਦਾਰ, ਵਪਾਰੀ ਵਰਗ ਅਤੇ ਖੁਦ ਪੰਜਾਬ ਸਰਕਾਰ ਕਰਜ਼ਾ ਮੁਕਤ ਹੋ ਸਕਦੀ ਹੈ। ਪਰ ਆਪਣੇ ਸਵਾਸਥ ਲਈ ਕਾਗਰਸ, ਅਕਾਲੀ-ਭਾਜਪਾ, ਆਪ ਨੈਸ਼ਨਲ ਪਾਰਟੀਆ ਪੰਜਾਬ ਦੇ ਪਾਣੀਆਂ ਲਈ ਸੰਜੀਦਾ ਨਹੀਂ ਹਨ ਕਿਉਂਕਿ ਇਨ੍ਹਾਂ ਨੂੰ ਕਿਤੇ ਨਾ ਕਿਤੇ ਦਿੱਲੀ, ਹਰਿਆਣਾ ਅਤੇ ਰਾਜਸਥਾਨ ਦਾ ਵੋਟ ਬੈਂਕ ਪਰਭਾਵਿਤ ਕਰਦਾ ਹੈ। ਪਰ ਲੋਕ ਇਨਸਾਫ਼ ਪਾਰਟੀ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਪੰਜਾਬ ਵਾਰੇ ਹਰ ਮੁਦੇ ਤੇ ਲੋਕ ਹਿਤਾਂ ਲਈ ਸਘੰਰਸ ਕਰਦੀ ਰਹਿੰਦੀ ਹੈ।” ਪੰਜਾਬ ਅਧਿਕਾਰ ਯਾਤਰਾ “ਨੂੰ ਸਫ਼ਲ ਕਰਨ ਲਈ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਹਿਣੀਵਾਲ, ਬਣਾਵਾਲਾ ਥਰਮਲ, ਰਾਏਪੁਰ, ਮਾਖਾ, ਮੂਸਾ, ਰਮਦਿੱਤੇ ਵਾਲਾ ਆਦਿ ਵਿੱਚ ਪੋਸਟਰ, ਫਲੈਕਸ ਲਾਕੇ ਅਤੇ ਪੈਫਲਿਟ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਸਮੇਂ ਜਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਦੇ ਨਾਲ ਮਾਨਸਾ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਮਿਸਤਰੀ ਸੱਦਾ ਸਿੰਘ ਵਾਲਾ, ਹਲਕਾ ਮਾਨਸਾ ਦੇ ਕਿਸਾਨ ਵਿੰਗ ਦੇ ਪ੍ਰਧਾਨ ਕਰਨੈਲ ਸਿੰਘ ਢਿੱਲੋਂ ਅਤੇ ਯੂਥ ਆਗੂ ਨਿਰਮਲ ਸਿੰਘ ਬੱਬੂ ਹਾਜ਼ਰ ਸਨ।






