16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕਿਸਾਨਾਂ ਵੱਲੋਂ ਦਿੱਤੀ ਗਈ ਸ਼ਰਧਾਂਜਲੀ - ਕਿਸਾਨ...

ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕਿਸਾਨਾਂ ਵੱਲੋਂ ਦਿੱਤੀ ਗਈ ਸ਼ਰਧਾਂਜਲੀ – ਕਿਸਾਨ ਜਥੇਬੰਦੀਆਂ

ਵੱਡੇ ਘਰਾਣਿਆਂ ਦੀ ਝੋਲੀਆਂ ਵਿੱਚ ਪੰਜਾਬ ਦੀਆਂ ਜ਼ਮੀਨਾਂ ਪਾਉਣ ਦੇ ਸੁਫਨੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : 31 ਕਿਸਾਨ ਜਥੇਬੰਦੀਆਂ ਦਾ ਧਰਨਾ ਅੱਜ 47ਵੇ ਦਿਨ ਵਿੱਚ ਧਰਨੇ ਵਿਚ ਕਿਸਾਨਾਂ ਔਰਤਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸਾਰਾ ਸਮਾਗਮ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਕੀਤਾ ਗਿਆ ਅਤੇ ਸਾਰੇ ਕਿਸਾਨ ਵਰਕਰਾਂ ਆਗੂਆਂ ਨੇ ਇਕ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਮਲੂਕ ਸਿੰਘ ਹੀਰਕੇ ਹਰਦੇਵ ਸਿੰਘ ਕੋਟਧਰਮੂ ਰਾਜ ਸਿੰਘ ਅਕਲੀਆ ਮਹਿੰਦਰ ਸਿੰਘ ਭੈਣੀਬਾਘਾ ਮਾਸਟਰ ਸੁਖਦੇਵ ਸਿੰਘ ਅਤਲਾ ਮਾਸਟਰ ਛੱਜੂ ਰਾਮ ਰਿਸ਼ੀ ਨਿਰਮਲ ਸਿੰਘ ਝੰਡੂਕੇ ਭਜਨ ਸਿੰਘ ਘੁੰਮਣ ਕ੍ਰਿਸ਼ਨ ਚੌਹਾਨ ਉੱਗਰ ਸਿੰਘ ਮਾਨਸਾ ਜਗਦੇਵ ਭੋਪਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਨੂੰਨ ਜਾਰੀ ਕੀਤੇ ਹਨ ਉਨ੍ਹਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਵਿਖੇ ਆਉਣ ਵਾਲੀ 26 27 ਨਵੰਬਰ ਨੂੰ ਦਿੱਲੀ ਚੱਲੋ ਦੇ ਸੱਦੇ ਤੇ ਪਿੰਡਾਂ ਵਿਚ ਰੈਲੀਆਂ ਨੁੱਕੜ ਮੀਟਿੰਗਾਂ ਕਰਕੇ ਦਿੱਲੀ ਜਾਣ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਮੋਦੀ ਦੇ ਕਾਲੇ ਮਨਸੂਬਿਆਂ ਨੂੰ ਵੱਡੇ ਘਰਾਣਿਆਂ ਦੀ ਝੋਲੀਆਂ ਵਿੱਚ ਪੰਜਾਬ ਦੀਆਂ ਜ਼ਮੀਨਾਂ ਪਾਉਣ ਦੇ ਸੁਫਨੇ ਨੂੰ ਪੂਰੇ ਨਹੀਂ ਹੋਣ ਦਿੱਤੇ ਜਾਣਗੇ ਬੁਲਾਰਿਆਂ ਨੇ ਕਿਹਾ ਇਸ ਤੇ ਜੋ ਵੀ ਕੋਈ ਪੰਜਾਬ ਦੇ ਲੋਕਾਂ ਨੂੰ ਕੁਰਬਾਨੀ ਕਰਨੀ ਪਵੇ ਤਾਂ ਉਹ ਕੁਰਬਾਨੀ ਕਰਨ ਨੂੰ ਤਿਆਰ ਨੇ ਅਤੇ ਵੱਡੇ ਘਰਾਣਿਆਂ ਨੂੰ ਸਾਡੀਆਂ ਜ਼ਮੀਨਾਂ ਤੇ ਪੈਰ ਨਹੀਂ ਰੱਖਣ ਦੇਵਾਂਗੇ ਕਿਸਾਨ ਆਗੂ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਸਾਨਾ ਵਰਕਰਾਂ ਤੇ ਆਗੂਆਂ ਨੂੰ ਆਪਣੀ ਮਾਤਾ ਦੇ ਭੋਗ ਤੇ ਆਉਣ ਦਾ ਸੱਦਾ ਵੀਹ ਦਿੱਤਾ ਭੋਗ ਗਊਸ਼ਾਲਾ ਭਵਨ ਵਿਚ ਪਾਇਆ ਜਾਵੇਗਾ ਦਿਨ ਮੰਗਲਵਾਰ ਨੂੰ

Today Now News

RELATED ARTICLES
- Advertisment -

POPULAR POSTS