ਕਰਤਾਰ ਸਿੰਘ ਸਰਾਭੇ ਨੂੰ ਸਭ ਤੋ ਵੱਧ ਮਿਹਨਤੀ ਤੇ ਵੱਧ ਦਿ੍ਰੜਤਾ ਨਾਲ ਕੰਮ ਕਰਨ ਵਾਲਾ ਨੌਜਵਾਨ ਦੱਸਿਆ

ਮੋਗਾ (ਅਮਜਦ ਖਾਨ) : ਇਸ ਮੌਕੇ ਸੰਬੋਧਨ ਕਰਦੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ ਇਲਾਕਾ ਪ੍ਰਧਾਨ ਰਜਿੰਦਰ ਸਿੰਘ ,ਇਲਾਕਾ ਆਗੂ ਬ੍ਰਿਜ ਲਾਲ, ਆਗੂ ਸਤਨਾਮ ਸਿੰਘ ਡਾਲਾ ਨੇ ਕਿਹਾ ਕਿ ਅੱਜ ਗਦਰੀ ਜਰਨੈਲ ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦਾ ਉਹ ਸ਼ਖ਼ਸ ਸੀ ਜਿਸ ਨੂੰ ਉੱਡਣਾ ਸੱਪ ਕਿਹਾ ਜਾਂਦਾ ਸੀ। ਸਾਰੇ ਗ਼ਦਰੀਆਂ ਵਿੱਚੋਂ ਸਭ ਤੋ ਵੱਧ ਮਿਹਨਤੀ ਤੇ ਵੱਧ ਦਿ੍ਰੜਤਾ ਨਾਲ ਕੰਮ ਕਰਨ ਵਾਲਾ ਨੌਜਵਾਨ ਕਰਤਾਰ ਸਿੰਘ ਸਰਾਭਾ ਸੀ।
ਉਹਨਾ ਦੱਸਿਆ ਕਿ ਜਿਸ ਸਮੇ ਗ਼ਦਰ ਲਹਿਰ ਸੀ ਉਸ ਸਮੇ ਕੌਮਾਂਤਰੀ ਪੱਧਰ ਤੇ ਹਲਾਤ ਜ਼ਿੰਮੇਵਾਰ ਸਨ ਦੇਸ਼ ਦੇ ਨੌਜਵਾਨ ਬੇਰੁਜ਼ਗਾਰ ਸਨ ਕਿਸਾਨੀ ਕਰਜੇ ਦਾ ਸ਼ਿਕਾਰ ਸੀ ਅਤੇ ਵੱਡੀ ਗਿਣਤੀ ਕਿਸਾਨੀ ਜ਼ਮੀਨਾਂ ਤੋ ਵਹਿਲੀ ਹੋ ਚੁੱਕੀ ਸੀ ਤੇ ਜ਼ਮੀਨਾਂ ਅਵਦੇ ਹੱਥੋ ਗਵਾ ਬੈਠੇ ਸੀ ।ਕਰਜੇ ਹੇਠਾਂ ਗਵਾਚੀਆਂ ਹੋਈਆਂ ਜਮੀਨਾ ਨੂੰ ਬਚਾਉਣ ਲਈ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਵੱਲ ਗਏ । ਅੰਗਰੇਜਾ ਦੇ ਦੁਰ ਵਿਵਹਾਰ ਤੋ ਉਹਨਾ ਨੂੰ ਗਲਾਮੀ ਦਾ ਅਹਿਸਾਸ ਹੋਇਆ ਅਤੇ ਬਾਅਦ ਵਿੱਚ ਉਹਨਾ ਨੇ ਭਾਰਤ ਵਿੱਚ ਹੀ ਅੰਗਰੇਜ਼ਾਂ ਖ਼ਿਲਾਫ਼ ਗ਼ਦਰ ਮਚਾਉਣ ਦਾ ਫੈਸਲਾ ਕੀਤਾ ਭਾਵੇ ਕੲੀ ਕਾਰਨਾ ਕਰਕੇ ਗ਼ਦਰ ਅਸਫਲ ਰਿਹਾ ਪਰ ਅੱਜ ਹਲਾਤ ਫੇਰ ਮੰਗ ਕਰਦੇ ਨੇ ਗ਼ਦਰੀ ਜਰਨੈਲ ਕਰਤਾਰ ਸਿੰਘ ਸਰਾਭੇ ਤੋ ਪ੍ਰੇਰਨਾ ਲੈ ਕੇ ਹਾਕਮਾਂ ਦੀਆਂ ਗਲਤ ਨੀਤੀਆਂ ਖਿਲਾਫ ਜੂਝੀਏ।






