17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗੌਰਮਿੰਟ ਟੀਚਰ ਯੂਨੀਅਨ ਪੰਜਾਬ ਇਕਾਈ ਮੋਗਾ ਦੀ ਹੋਈ ਮੀਟਿੰਗ

ਗੌਰਮਿੰਟ ਟੀਚਰ ਯੂਨੀਅਨ ਪੰਜਾਬ ਇਕਾਈ ਮੋਗਾ ਦੀ ਹੋਈ ਮੀਟਿੰਗ

5178 ਅਧਿਆਪਕ ਯੂਨੀਅਨ ਦੇ ਸਾਥੀ ਹੋਏ ਸ਼ਾਮਿਲ

ਮੋਗਾ (ਅਮਜਦ ਖਾਨ):-ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਅਤੇ ਜ਼ਿਲ੍ਹਾ ਜਰਨਲ ਸਕੱਤਰ ਸਰਬਜੀਤ ਸਿੰਘ ਦੌਧਰ ਦੀ ਅਗਵਾਈ ਵਿੱਚ ਨੇਚਰ ਪਾਰਕ ਮੋਗਾ ਵਿਖੇ ਹੋਈ। ਇਸ ਮੀਟਿੰਗ ਵਿੱਚ ਗੁਰਮੀਤ ਸਿੰਘ ਜ਼ਿਲਾ ਪ੍ਰਧਾਨ ਅਤੇ ਸਿਮਰਨਜੀਤ ਸਿੰਘ ਦੀ ਅਗਵਾਈ ਵਿਚ 5178 ਅਧਿਆਪਕ ਯੂਨੀਅਨ ਮੋਗਾ ਦੇ ਸਾਥੀ ਗੌਰਮਿੰਟ ਟੀਚਰ ਯੂਨੀਅਨ ਵਿੱਚ ਸ਼ਾਮਲ ਹੋਏ।

ਗੌਰਮਿੰਟ ਟੀਚਰ ਯੂਨੀਅਨ ਦੇ ਆਗੂਆਂ ਗੁਰਪ੍ਰੀਤ ਅਮੀਵਾਲ ,ਕੁਲਦੀਪ ਸਿੰਘ ਜੱਜਪਾਲ ਬਾਜੇ ਕੇ ਨੇ ਸਾਥੀਆਂ ਨੂੰ ਜੀ ਆਇਆ ਕਿਹਾ। ਸ਼ਾਮਲ ਹੋਏ ਸਾਥੀਆਂ ਨੇ ਜੱਥੇਬੰਦੀ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਦਿਨ-ਰਾਤ ਜੱਥੇਬੰਦੀ ਦੀ ਨਿਰ-ਸਵਾਰਥ ਸੇਵਾ ਕਰਨਗੇ ਅਤੇ ਮੁਲਾਜ਼ਮ ਦੀਆਂ ਮੰਗਾਂ ਲਈ ਅਵਾਜ਼ ਬੁਲੰਦ ਕਰਨਗੇ!ਇਸ ਸਮੇਂ ਜਗਦੀਪ ਸਿੰਘ ,ਗੁਰਮੀਤ ਸਿੰਘ ,ਮਨਜਿਦੰਰ ਸਿੰਘ ,ਹਰਿਦੰਰ ਸਿੰਘ ,ਗੁਰਪ੍ਰੀਤ ਸਿੰਘ ਰਣੀਆ,ਗੁਰਪ੍ਰੀਤ ਸ਼ਰਮਾ,ਅੰਮ੍ਰਿਤਪਾਲ ਸਿੰਘ , ਸਿਮਰਨਜੀਤ ਸਿੰਘ ,ਦਵਿੰਦਰ ਮਹਿਰਾਜ ,ਗੁਰਸੇਵਕ ਸਿੰਘ ,ਇਕਬਾਲ ਸਿੰਘ,ਮਨਦੀਪ ਰਿਸ਼ੀ,ਤੇਜਪਾਲ ਸਿੰਘ , ,ਮੈਡਮ ਸਪਨਾ,ਮੈਡਮ ਮਨਦੀਪ ਕੌਰ ਹਾਜ਼ਰ ਸਨ !

Today Now News

RELATED ARTICLES
- Advertisment -

POPULAR POSTS