ਪਰਾਲੀ ਦੇ ਧੂਏਂ ਤੇ ਪਟਾਕਿਆਂ ਦੇ ਪ੍ਰਦੂਸ਼ਣ ਤੋਂ ਆਇਆ ਲੋਕਾਂ ਨੂੰ ਸਾਂਹ

ਤਰਨਤਾਰਨ (ਜਸਬੀਰ ਸਿੰਘ) : ਅੱਜ ਤਰਨਤਾਰਨ ਸ਼ਹਿਰ ਵਿੱਚ ਸਰਦੀ ਸ਼ੁਰੂ ਹੋਣ ਤੋ ਪਹਿਲਾ ਮੀਂਹ ਪੈਣ ਸੁਰੂ ਹੋ ਗਾਏ ਅਤੇ ਬੱਦਲ ਵਾਹੀ ਦੇ ਨਾਲ ਨਾਲ ਠੰਡੀਆ ਹਵਾਵਾਂ ਵੀ ਚੱਲੀਆਂ ਪਿਛਲੇ ਕੁੱਝ ਦਿਨਾਂ ਤੋਂ ਪਿੰਡਾਂ ਦੇ ਖੇਤਾ ਵਿਚ ਪਰਾਲੀ ਸੜ ਰਹੀ ਸੀ ਅਤੇ ਬੀਤੀ ਰਾਤ ਦੀਵਾਲੀ ਦੇ ਤਿਉਹਾਰ ਹੋਣ ਕਾਰਨ ਲੋਕਾਂ ਵਲੋ ਖੂਬ ਆਤਿਸ਼ਬਾਜ਼ੀ ਚਲਾ ਕੇ ਪਰਦੂਸਨ ਵੱਧਣ ਕਾਰਨ ਬੱਚਿਆਂ ਅਤੇ ਬਜੁਰਗ ਵਾਸਤੇ ਸਾਹ ਲੈਣ ਵਿਚ ਭਾਰੀ ਮੁਸਕਲਾ ਆ ਰਹੀਆਂ ਸਨ
ਅਜ ਮੀਂਹ ਪੈਣ ਨਾਲ ਬੀਮਾਰੀਆਂ ਤੋਂ ਛੁਟਕਾਰਾ ਮਿਲੇਗਾ ਅਤੇ ਸਰਦੀ ਸੁਰੂ ਹੋਣ ਦੇ ਨਾਲ ਨਾਲ ਰੈਡੀਮੇਡ ਕਪੜੇ ਵਾਲੀਆ ਦੁਕਾਨਦਾਰਾਂ ਦੇ ਕਾਰੋਬਾਰ ਵੀ ਚਲੇਗਾ






