17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ ਵਿੱਚ ਦੀਵਾਲੀ ਲਈ ਪਟਾਖਿਆਂ ਦੀ ਵਿਕਰੀ ਹੋਈ ਸ਼ੁਰੂ । ਨਿਯਮਾਂ ਦੀ...

ਮੋਗਾ ਵਿੱਚ ਦੀਵਾਲੀ ਲਈ ਪਟਾਖਿਆਂ ਦੀ ਵਿਕਰੀ ਹੋਈ ਸ਼ੁਰੂ । ਨਿਯਮਾਂ ਦੀ ਕੀਤੀ ਜਾ ਰਹੀ ਅਣਦੇਖੀ

ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਤੇ ਹੋਵੇਗੀ ਕਾਰਵਾਈ

ਮੋਗਾ (ਹਰਪਾਲ ਸਹਾਰਨ) : ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਮੋਗਾ ਪ੍ਰਸ਼ਾਸਨ ਵੱਲੋਂ 19 ਦੁਕਾਨਦਾਰਾਂ ਨੂੰ ਪਟਾਕੇ ਵੇਚਣ ਦੀ ਮਨਜ਼ੂਰੀ ਦਿੱਤੀ ਗਈ ਹੈ, ਅੱਜ ਜਦੋਂ ਸਾਡੀ ਟੀਮ ਨੇ ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਦੀ ਜਾਂਚ ਕੀਤੀ ਤਾਂ ਕਈ ਦੁਕਾਨਾਂ ਦੇ ਬਾਹਰ ਬਹੁਤ ਸਾਰੀਆਂ ਕਮੀਆਂ ਪਾਈਆਂ ਗਈਆਂ। ਅੱਗ ਬੁਝਾਊ ਯੰਤਰ ਕਈ ਥਾਵਾਂ ‘ਤੇ ਰੱਖੇ ਗਏ ਸਨ ਜਿੰਨਾ ਵਿਚੋਂ ਕਈ ਐਕਸਪਾਇਰ ਪਾਏ ਗਏ ਰੇਤ ਦੀਆਂ ਬੋਰੀਆਂ ਵੀ ਵੇਖੀਆਂ ਗਈਆਂ ।ਪ੍ਰਸ਼ਾਸ਼ਨ ਵੱਲੋਂ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ ਤਾਂ ਜੋ ਅੱਗ ਲੱਗਣ ਦੀ ਕੋਈ ਘਟਨਾ ਨਾ ਵਾਪਰੇ। ਪਰ ਦੁਕਾਨਦਾਰਾਂ ਦੁਆਰਾ ਨੇ ਸਿਰਫ ਖਾਂਣਾਪੂਰਤੀ ਹੀ ਕੀਤੀ ਹੈ

ਇਸ ਬਾਰੇ ਜਦੋਂ ਦੁਕਾਨਦਾਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ 28 ਅਕਤੂਬਰ ਤੋਂ 30 ਨਵੰਬਰ ਤੱਕ ਪਟਾਕੇ ਵੇਚਣ ਦੀ ਮਨਜ਼ੂਰੀ ਮਿਲ ਗਈ ਹੈ।ਜੇਕਰ ਕੋਈ ਕਮੀਆਂ ਹਨ ਤਾਂ ਉਹ ਜਲਦੀ ਹੀ ਪੂਰੀ ਕਰ ਦਿੱਤੀਆਂ ਜਾਣਗੀਆਂ। ਦੁਕਾਨਦਾਰਾਂ ਨੇ ਕਿਹਾ ਕਿ ਕੁਝ ਦੁਕਾਨਦਾਰ ਹਨ ਜੋ ਬਿਨਾਂ ਪ੍ਰਵਾਨਗੀ ਦੇ ਪਟਾਕੋ ਵੀ ਵੇਚ ਰਹੇ ਹਨ , ਦੁਕਾਨਦਾਰਾਂ ਤਰਫੋਂ ਕੈਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਮਾਸਕ ਵੀ ਦਿੱਤੇ ਜਾ ਰਹੇ ਹਨ

ਇਸੇ ਗੱਲ ਬਾਰੇ ਜਦੋਂ ਮੋਗਾ ਦੇ ਡੀ.ਐਸ.ਪੀ., ਬੀ. ਐੱਸ. ਭੁੱਲਰ ਨੇ ਦੱਸਿਆ ਕਿ ਲਗਭਗ 19 ਦੁਕਾਨਦਾਰਾਂ ਨੂੰ ਮੋਗਾ ਦੇ ਬਾਹਰਲੇ ਖੇਤਰ ਵਿੱਚ ਪਟਾਕੋ ਵੇਚਣ ਦੀ ਆਗਿਆ ਦਿੱਤੀ ਗਈ ਹੈ, ਤਾਂ ਉਨ੍ਹਾਂ ਦੀ ਪੜਤਾਲ ਕੀਤੀ ਜਾਏਗੀ ਅਤੇ ਜੇ ਕੋਈ ਘਾਟ ਪਾਈ ਗਈ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Today Now News

RELATED ARTICLES
- Advertisment -

POPULAR POSTS