ਗੁਰਪ੍ਰੀਤ ਸਿੰਘ ਉਰਫ ਗੋਪੀ ਆਪਣੇ ਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਕਰੀਬ ਅੱਠ ਸਾਲ ਪਹਿਲਾਂ ਅਮਰੀਕਾ ਗਿਆ ਸੀ

ਨਡਾਲਾ (ਰਘਬਿੰਦਰ ਸਿੰਘ) : ਰੋਜੀ ਰੋਟੀ ਦੀ ਖਾਤਿਰ ਤੇ ਆਪਣੇ ਚੰਗੇ ਭਵਿੱਖ ਲਈ ਕਰੀਬ ਅੱਠ ਸਾਲ ਪਹਿਲਾਂ ਨਡਾਲਾ (ਕਪੂਰਥਲਾ) ਤੋਂ ਅਮਰੀਕਾ ਗਏ 28 ਸਾਲਾ ਨਡਾਲਾ ਨਿਵਾਸੀ ਦੀ ਦਿਲ ਦਾ ਦੌਰਾ ਪੈਣ ਕਾਰਨ ਫਰਿਜਨੋਂ (ਕੈਲੀਫੋਰਨੀਆਂ) ਵਿੱਚ ਮੌਤ ਹੋ ਗਈ। ਗੁਰਪ੍ਰੀਤ ਸਿੰਘ ਵਾਲੀਆ ਉਰਫ ਗੋਪੀ ਪੁੱਤਰ ਨੰਬਰਦਾਰ ਬਲਵਿੰਦਰਜੀਤ ਸਿੰਘ ਵਾਲੀਆਂ ਦੀ ਮੌਤ ਦੀ ਖਬਰ ਨਾਲ ਨਡਾਲਾ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਸ ਸੰਬਧ ਵਿੱਚ ਪਰਿਵਾਰਕ ਮੈਂਬਰਾਂ ਤੋ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਾਲ 1991 ਵਿੱਚ ਜਨਮੇ ਗੁਰਪ੍ਰੀਤ ਸਿੰਘ ਉਰਫ ਗੋਪੀ ਆਪਣੇ ਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਕਰੀਬ ਅੱਠ ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਉਥੇ ਉਸਨੇ ਚੰਗੀ ਮਿਹਨਤ ਕਰਕੇ ਪੱਕੇ ਹੋਣ ਲਈ ਕੇਸ ਫਾਇਲ ਕੀਤਾ ਅਤੇ ਕੇਸ ਪਾਸ ਵੀ ਹੋ ਗਿਆ ਸੀ ਪਰ ਅਜੇ ਤੱਕ ਪੱਕੇ ਕਾਗਜ ਨਹੀ ਮਿਲੇ ਸਨ।
ਇਸੇ ਦੌਰਾਨ ਕਰੀਬ ਤਿੰਨ ਦਿਨ ਪਹਿਲਾ ਗੁਰਪ੍ਰੀਤ ਨੂੰ ਹਾਰਟ ਅਟੈਕ ਹੋ ਗਿਆ। ਹਾਰਟ ਅਟੈਕ ਹੋਣ ਉਪਰੰਤ ਉਸਨੂੰ ਇਲਾਜ਼ ਲਈ ਕੰਮਿਉਨਿਟੀ ਰਿਜਨਲ ਮੈਡੀਕਲ ਸੈਂਟਰ ਫਰਿਜਨੋਂ (ਕੈਲੀਫੋਰਨੀਆਂ)ਵਿੱਚ ਭਰਤੀ ਕਰਾਇਆ ਗਿਆ। ਪਰ ਬਦਕਿਸਮਤੀ ਨਾਲ ਉਸਦੀ ਭਾਰਤੀ ਸਮੇਂ ਮੁਤਾਬਿਕ ਸਵੇਰੇ 4:00 ਵਜੇ ਮੌਤ ਹੋ ਗਈ। ।






