7 ਮਹੀਨਿਆਂ ਦੀ ਗਰਭਵਤੀ ਪਤਨੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ।

ਮੋਗਾ (ਹਰਪਾਲ ਸਹਾਰਨ) : ਮੋਗਾ ਦੇ ਪਿੰਡ ਚੰਦ ਨਵਾਂ ਵਿੱਚ ਉਸ ਸਮੇਂ ਸੋਗ ਦਾ ਮਾਹੌਲ ਪਸਰ ਗਿਆ ਜਦੋਂ ਪਤਨੀ ਦੀ ਮੌਤ ਤੋਂ ਕੁਝ ਘੰਟੇ ਬਾਅਦ ਸਦਮੇ ਵਿੱਚ ਆਏ ਪਤੀ ਨੇ ਵੀ ਜ਼ਹਿਰ ਨਿਗਲ ਲਿਆ ਤੇ ਉਸਦੀ ਵੀ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਲੜਕੇ ਨੇ 11 ਮਹੀਨੇ ਪਹਿਲਾਂ ਉਸ ਦੇ ਆਪਣੇ ਹੀ ਪਿੰਡ ਦੀ ਇਕ ਲੜਕੀ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਉਨ੍ਹਾਂ ਕਿਹਾ ਕਿ ਲੜਕੀ ਦੀ ਕੱਲ੍ਹ ਦਿਲ ਦੇ ਦੌਰੇ ਨਾਲ ਮੌਤ ਹੋ ਗਈ ਅਤੇ ਅੱਜ ਲੜਕੀ ਦੇ ਪਤੀ ਨੇ ਲੜਕੀ ਦੇ ਅੰਤਮ ਸੰਸਕਾਰ ਤੋਂ ਬਾਅਦ ਜ਼ਹਿਰ ਨਿਗਲ ਲਿਆ ਅਤੇ ਜਦੋਂ ਉਸਨੂੰ ਮੋਗਾ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ ਤਾਂ ਇਥੇ ਵੀ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਲੜਕੀ 7 ਮਹੀਨਿਆਂ ਤੋਂ ਗਰਭਵਤੀ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀਂ ਕਿਸੇ ਕਿਸਮ ਦੀ ਪੁਲਿਸ ਕਾਰਵਾਈ ਨਹੀਂ ਚਾਹੁੰਦੇ।
ਬਾਘਾਪੁਰਾਣਾ ਦੇ ਐਸ.ਐਚ.ਓ. ਹਰਮਨਜੀਤ ਨੇ ਕਿਹਾ ਕਿ ਲੜਕੇ ਨੇ ਜ਼ਹਿਰੀਲੀ ਦਵਾਈ ਪੀ ਲਈ ਸੀ. ਜਿਸ ਤੋਂ ਬਾਅਦ ਉਸਨੂੰ ਮੋਗਾ ਦੇ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ ਅਤੇ ਉਸਦੀ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਲੜਕੇ ਦਾ ਵਿਆਹ 11 ਮਹੀਨੇ ਪਹਿਲਾਂ ਉਸਦੇ ਪਿੰਡ ਦੀ ਇੱਕ ਲੜਕੀ ਨਾਲ ਹੋਇਆ ਸੀ ਅਤੇ ਲੜਕੀ ਗਰਭਵਤੀ ਸੀ, ਲੜਕੀ ਦੀ ਮੌਤ ਹੋ ਗਈ ਅਤੇ ਸੰਸਕਾਰ ਤੋਂ ਬਾਅਦ ਲੜਕੇ ਨੇ ਜ਼ਹਿਰੀਲੀ ਦਵਾਈ ਪੀਤੀ ਅਤੇ ਉਸਦੀ ਵੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।





