16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਬੱਤ ਦਾ ਭਲਾ ਟਰੱਸਟ ਨੇ 12 ਅੰਗਹੀਣਾਂ ਨੂੰ ਵੰਡਿਆ ਮਹੀਨੇ ਭਰ ਦਾ...

ਸਰਬੱਤ ਦਾ ਭਲਾ ਟਰੱਸਟ ਨੇ 12 ਅੰਗਹੀਣਾਂ ਨੂੰ ਵੰਡਿਆ ਮਹੀਨੇ ਭਰ ਦਾ ਰਾਸ਼ਣ।

ਕੋਰੋਨਾ ਪੀਰੀਅਡ ਦੇ ਸ਼ੁਰੂਆਤ ਤੋਂ ਹੀ ਜ਼ਰੂਰਤ ਮੰਦ ਲੋਕਾਂ ਦੀ ਰਾਸ਼ਣ ਦੇ ਕੇ ਸੇਵਾ ਕੀਤੀ ਜਾ ਰਹੀ ਹੈ।

ਫਿਰੋਜ਼ਪੁਰ ( ਹਰਜਿੰਦਰ ਸਿੰਘ ਕਤਨਾ) : ਮਾਨਵਤਾ ਦੀ ਭਲਾਈ ਲਈ ਕੰਮ ਕਰ ਰਹੀ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਵਲੋਂ ਫਿਰੋਜ਼ਪੁਰ ਦੇ ਦਿਆਲ ਸਿੰਘ ਹਾਲ ਵਿੱਚ ਕਰਵਾਏ ਗਏ ਇੱਕ ਸਮਾਗਮ ਦੋਰਾਨ 12 ਅੰਗਹੀਣਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਮਹੀਨੇ ਦਾ ਰਾਸ਼ਣ ਦਿੱਤਾ ਗਿਆ।ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਅਮਰਜੀਤ ਕੌਰ ਛਾਬੜਾ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਨੇ ਦੱਸਿਆ ਕਿ ਸੰਸਥਾ ਦੇ ਮੁਖੀ ਡਾ ਐਸ ਪੀ ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਤਹਿਤ ਸੰਸਥਾ ਵਲੋਂ ਕੋਰੋਨਾ ਪੀਰੀਅਡ ਦੇ ਸ਼ੁਰੂਆਤ ਤੋਂ ਹੀ ਜ਼ਰੂਰਤ ਮੰਦ ਲੋਕਾਂ ਦੀ ਰਾਸ਼ਣ ਦੇ ਕੇ ਸੇਵਾ ਕੀਤੀ ਜਾ ਰਹੀ ਹੈ।ਉਹਨਾਂ ਦੱਸਿਆ ਕਿ ਸੰਸਥਾ ਵਲੋਂ ਹੁਣ ਤੱਕ 2 ਲੱਖ ਤੋਂ ਜਿਆਦਾ ਪਰਿਵਾਰਾਂ ਨੂੰ ਰਾਸ਼ਣ ਦਿੱਤਾ ਜਾ ਚੁੱਕਾ ਹੈ।ਓਹਨਾ ਕਿਹਾ ਕਿ ਕੋਰੋਨਾ ਕਰਕੇ ਸੰਸਥਾ ਵਲੋਂ ਬੰਦ ਕੀਤੇ ਸਿਲਾਈ ਅਤੇ ਕੰਪਿਊਟਰ ਸੈਂਟਰ ਵੀ ਸਰਕਾਰੀ ਨਿਯਮਾਂ ਅਨੁਸਾਰ ਦੁਬਾਰਾ ਸ਼ੁਰੂ ਕਰ ਦਿੱਤੇ ਗਏ ਹਨ ।ਇਸ ਮੌਕੇ ਬਲਵਿੰਦਰ ਪਾਲ ਸ਼ਰਮਾ ਚੈਅਰਮੈਨ, ਤਲਵਿੰਦਰ ਕੌਰ ਮੀਤ ਪ੍ਰਧਾਨ, ਕੰਵਲਜੀਤ ਸਿੰਘ ਅਤੇ ਮੁਲਾਜਮ ਆਗੂ ਹਰਪ੍ਰੀਤ ਸਿੰਘ ਵੀ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS