ਪਾਰਟੀ ਵਰਕਰਾਂ ਚ ਕੇ ਖੁਸ਼ੀ ਦੀ ਲਹਿਰ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਜ਼ਿਲ੍ਹਾ ਮਾਨਸਾ ਦੀ ਜੰਮਪਲ ਮਸ਼ਹੂਰ ਗਾਇਕ ਅਨਮੋਲ ਗਗਨ ਮਾਨ ਨੂੰ ਆਮ ਆਦਮੀ ਪਾਰਟੀ ਯੂਥ ਪੰਜਾਬ ਦੀ ਸਹਿ ਪ੍ਰਧਾਨ ਬਣਾਉਣ ਨਾਲ ਜ਼ਿਲ੍ਹਾ ਮਾਨਸਾ ਚ ਖੁਸ਼ੀ ਦੀ ਲਹਿਰ ਹੈ।ਪੰਜਾਬ ਦੇ ਸਾਬਕਾ ਮਰਹੂਮ ਮੰਤਰੀ ਹਰਭਜਨ ਸਿੰਘ ਜਵਾਹਰਕੇ ਐਡਵੋਕੇਟ ਤੇ ਬੇਟੇ ਸਰਬਜੀਤ ਸਿੰਘ ਜਵਾਹਰਕੇ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮਾਨਸਾ ਦੇ ਇੱਕ ਵਧੀਆ ਸਿਆਸਤਦਾਨ ਜੋਧਾ ਸਿੰਘ ਮਾਨ ਦੀ ਬੇਟੀ ਅਨਮੋਲ ਗਗਨ ਮਾਨ ਨੂੰ ਦਿੱਲੀ ਅਤੇ ਪੰਜਾਬ ਦੀ ਹਾਈ ਕਮਾਂਡ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ।ਆਪ ਪਾਰਟੀ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਜਵਾਹਰਕੇ ਨੇ ਦਾਅਵਾ ਕੀਤਾ ਅਨਮੋਲ ਗਗਨ ਮਾਨ ਦੇ ਆਪ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਦੀ ਨਿਯੁਕਤੀ ਨਾਲ ਮਾਨਸਾ ਦੇ ਸਿਆਸਤ ਚ ਇਕ ਨਵੇਂ ਸਮੀਕਰਨ ਬਣਨਗੇ।ਸ੍ਰੀ ਜਵਾਹਰਕੇ ਨੇ ਇਸ ਨਿਯੁਕਤੀ ਲਈ ਜਿੱਥੇ ਅਨਮੋਲ ਗਗਨ ਮਾਨ ਅਤੇ ਉਸ ਦੇ ਪਿਤਾ ਜੋਧਾ ਸਿੰਘ ਮਾਨ ਨੂੰ ਵਧਾਈ ਦਿੱਤੀ ਹੈ,ਉਥੇ ਇਸ ਅਹੁਦੇ ਲਈ ਪਾਰਟੀ ਦੇ ਸਰਪ੍ਰਸਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ,ਪੰਜਾਬ ਪ੍ਰਧਾਨ ਭਗਵੰਤ ਮਾਨ ,ਪੰਜਾਬ ਯੂਥ ਪ੍ਰਧਾਨ ਮੀਤ ਹੇਅਰ ਦਾ ਧੰਨਵਾਦ ਕੀਤਾ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਅੰਦਰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ,ਜਨਰਲ ਸਕੱਤਰ ਗੁਰਪ੍ਰੀਤ ਸਿੰਘ ਭੁੱਚਰ ਦੀ ਅਗਵਾਈ ਚ ਛੇਤੀ ਹੀ ਨਵੇਂ ਢਾਂਚੇ ਦਾ ਵਿਸਥਾਰ ਕੀਤਾ ਜਾਵੇਗਾ।ਜਿਸ ਦੇ ਲਈ ਜ਼ਿਲ੍ਹੇ ਦੇ ਸਮੂਹ ਪਿੰਡਾਂ ਅੰਦਰ ਆਮ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਭੋਲਾ ਮਾਨ ,ਨੇਮ ਚੰਦ ਚੌਧਰੀ ,ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ,ਹਰਦੇਵ ਸਿੰਘ ਉੱਲਕ ,ਐਡਵੋਕੇਟ ਅਭੈ ਰਾਮ ਗੋਦਾਰਾ ਆਦਿ ਮੀਟਿੰਗਾਂ ਚ ਲੱਗੇ ਹੋਏ ਹਨ।






