16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਿੱਡ ਇਕਾਈ ਦੀ ਮੁਜਾਹਰਾ ਕਰਕੇ ਚੋਣ ਕੀਤੀ ਗਈ

ਪਿੱਡ ਇਕਾਈ ਦੀ ਮੁਜਾਹਰਾ ਕਰਕੇ ਚੋਣ ਕੀਤੀ ਗਈ

ਆਉਣ ਵਾਲੀ ਛੱਬੀ ਅਤੇ ਸਤਾਈ ਨਵੰਬਰ ਨੂੰ ਦਿੱਲੀ ਨੂੰ ਜਾਣ ਵਾਸਤੇ ਤਿਆਰੀ ਕਰਨ ਦਾ ਸੱਦਾ ਦਿੱਤਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਮਾਨ ਕੋਠੇ ਮੁਜਾਹਰਾ ਕਰਕੇ ਰੈਲੀ ਕੀਤੀ ਗਈ ਈ ਜਿਸ ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲ਼ੇ ਕਾਨੂੰਨ ਵਾਪਸ ਕਰਵਾਉਣ ਲਈ ਉਨਤਾਲੀ ਦਿਨਾਂ ਤੋਂ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ ਅਤੇ ਹੁਣ ਆਉਣ ਵਾਲੀ ਛੱਬੀ ਅਤੇ ਸਤਾਈ ਨਵੰਬਰ ਨੂੰ ਦਿੱਲੀ ਨੂੰ ਜਾਣ ਵਾਸਤੇ ਤਿਆਰੀ ਕਰਨ ਦਾ ਸੱਦਾ ਦਿੱਤਾ ਗਿਆ ਅਤੇ ਪਿੰਡ ਵਾਸੀਆਂ ਨੇ ਆਪੋ ਆਪਣੇ ਟਰੈਕਟਰ ਟਰਾਲੀਆਂ ਲੈ ਕਿ ਜਾਣ ਦਾ ਐਲਾਨ ਕੀਤਾ ਗਿਆ ਅਤੇ ਉਸ ਤੋਂ ਬਾਅਦ ਪਿੰਡ ਇਕਾਈ ਦੀ ਚੋਣ ਕੀਤੀ ਗਈ ਜਿਸ ਵਿੱਚ ਹੇਠ ਲਿਖੇ ਅਹੁਦੇਦਾਰ ਚੁਣੇ ਗਏ ਪ੍ਰਧਾਨ ਬਿੰਦਰ ਸਿੰਘ ਜਰਨਲ ਸਕੱਤਰ ਬੂਟਾ ਸਿੰਘ ਖਜਾਨਚੀ ਗੋਰਾ ਸਿੰਘ ਪ੍ਰੈੱਸ ਸਕੱਤਰ ਜਗਸੀਰ ਸਿੰਘ ਮੀਤ ਪ੍ਰਧਾਨ ਭਜਨ ਸਿੰਘ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਅੰਤਰ ਸਿੰਘ ਅਮਰੀਕ ਸਿੰਘ ਬੂਟਾ ਸਿੰਘ ਦਰਸ਼ਨ ਸਿੰਘ ਜਗਦੇਵ ਸਿੰਘ ਕਾਕਾ ਸਿੰਘ ਤੋਂ ਇਲਾਵਾ ਇੱਕੀ ਮੈਂਬਰੀ ਕਮੇਟੀ ਚੁਣੀ ਗਈ ਪਹੁੰਚੇ ਆਗੂ ਝੁਨੀਰ ਬਲਾਕ ਪ੍ਰਧਾਨ ਮਨਜੀਤ ਸਿੰਘ ਉੱਲਕ ਨੇ ਵੀ ਸੰਬੋਧਨ ਕੀਤਾ

Today Now News

RELATED ARTICLES
- Advertisment -

POPULAR POSTS