16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੁਲਾਜਮ ਲਹਿਰ ਦੇ ਸਿਰਮੌਰ ਲੀਡਰ, ਉੱਘੇ ਟਰੇਡ ਯੂਨੀਅਨ ਤੇ ਕਮਿਊਨਿਸਟ ਆਗੂ ਡਾ....

ਮੁਲਾਜਮ ਲਹਿਰ ਦੇ ਸਿਰਮੌਰ ਲੀਡਰ, ਉੱਘੇ ਟਰੇਡ ਯੂਨੀਅਨ ਤੇ ਕਮਿਊਨਿਸਟ ਆਗੂ ਡਾ. ਆਤਮਾ ਸਿੰਘ ਆਤਮਾ ਦਾ ਦੇਹਾਂਤ

ਕਮਿਊਨਿਸਟ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ : ਅਰਸ਼ੀ
ਸੰਸਕਾਰ ਉਨਾਂ ਦੇ ਜੱਦੀ ਪਿੰਡ ਭੂੰਦੜ ਵਿਖੇ 11 ਵਜੇ ਹੋਵੇਗਾ:ਚੌਹਾਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਲਾਜ਼ਮ ਲਹਿਰ ਦੇ ਸਿਰਮੌਰ ਲੀਡਰ, ਉ-ੱਘੇ ਟਰੇਡ ਯੂਨੀਅਨ ਤੇ ਕਮਿਊਨਿਸਟ ਆਗੂ ਡਾ. ਆਤਮਾ ਸਿੰਘ ਆਤਮਾ (80) ਜੋ ਕਿ ਸੰਖੇਪ ਬਿਮਾਰੀ ਦੇ ਕਾਰਨ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿਖੇ ੦ੇਰੇ ਇਲਾਜ ਸਨ ਦਾ ਅੱਜ ਦੇਹਾਂਤ ਹੋ ਗਿਆ| ਇਸ ਸਮੇਂ ਸੀ.ਪੀ.ਆਈ. ਨੈਸ਼ਨਲ ਕੌਂਸਲ ਮੈਂਬਰ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸਾਥੀ ਆਤਮਾ ਸਿੰਘ ਆਤਮਾ ਦੇ ਵਿਛੋੜੇ ਮੌਕੇ ਗਹਿਰਾ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਲੰਮਾ ਸਮਾਂ ਮੁਲਾਜਮ ਲਹਿਰ ਵਿੱਚ ਕੰਮ ਕਰਨ ਵਾਲੇ ਆਗੂ ਨਿਰਸੁਆਰਥ ਅਤੇ ਸਿਪਾਹੀ ਦੇ ਤੌਰ ਤੇ ਕਮਿਊਨਿਸਟ ਲਹਿਰ ਵਿੱਚ ਇਮਾਨਦਾਰੀ ਨਾਲ ਕੰਮ ਕਰਦੇ ਰਹੇ, ਉਨਾਂ ਦਾ ਸਦੀਵੀ ਵਿਛੋੜਾ ਕਮਿਊਨਿਸਟ ਲਹਿਰ ਤੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ| ਇਸ ਸਮੇਂ ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸਾਥੀ ਆਤਮਾ ਸਿੰਘ ਆਤਮਾ ਦਾ ਸੰਸਕਾਰ ਉਨਾਂ ਦੇ ਜੱਦੀ ਪਿੰਡ ਭੂੰਦੜ ਵਿਖੇ 09/11/2020 ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਹੋਵੇਗਾ| ਇਸ ਸਮੇਂ ਪਾਰਟੀ ਆਗੂਆਂ, ਧਾਰਮਿਕ, ਸਮਾਜਿਕ ਅਤੇ ਜਨਤਕ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ| ਸੀ.ਪੀ.ਆਈ. ਦੇ ਜਿਲ੍ਹਾ ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ, ਨਿਹਾਲ ਸਿੰਘ ਮਾਨਸਾ, ਸ਼ਹਿਰੀ ਸਕੱਤਰ ਰਤਨ ਭੋਲਾ, ਏਟਕ ਦੇ ਜਿਲ੍ਹਾ ਕਨਵੀਨਰ ਦਰਸ਼ਨ ਪੰਧੇਰ, ਸਕੱਤਰ ਨਰੇਸ਼ ਬੁਰਜ ਹਰੀ, ਕਾਕਾ ਸਿੰਘ, ਵੇਦ ਪ੍ਰਕਾਸ਼ ਬੁਢਲਾਡਾ, ਜੁਗਰਾਜ ਹੀਰਕੇ, ਰੂਪ ਸਿੰਘ ਢਿੱਲੋਂ, ਤਿੰਨੋ ਸਬ ਡਵੀਜਨ ਸਕੱਤਰ, ਜਿਲ੍ਹਾ ਪ੍ਰਧਾਨ ਇਸਤਰੀ ਸਭਾ ਐਡਵੋਕੇਟ ਰੇਖਾ ਸ਼ਰਮਾ, ਕਿਰਨਾ ਰਾਣੀ ਐਮ.ਸੀ. ਅਤੇ ਦਲਜੀਤ ਮਾਨਸ਼ਾਹੀਆ, ਮਲਕੀਤ ਮੰਦਰਾਂ ਕੁੱਲ ਹਿੰਦ ਕਿਸਾਨ ਸਭਾ ਆਦਿ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ I

Today Now News

RELATED ARTICLES
- Advertisment -

POPULAR POSTS