16 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਪੰਜਾਬ 'ਚ ਆਰਥਿਕ ਰਿਕਵਰੀ ਦੇ ਸੰਕੇਤ, 5 ਮਹੀਨਿਆਂ ਬਾਅਦ ਜੀ. ਐੱਸ. ਟੀ....

ਪੰਜਾਬ ‘ਚ ਆਰਥਿਕ ਰਿਕਵਰੀ ਦੇ ਸੰਕੇਤ, 5 ਮਹੀਨਿਆਂ ਬਾਅਦ ਜੀ. ਐੱਸ. ਟੀ. ਕੁਲੈਕਸ਼ਨ ਫਿਰ ਵਧੀ

ਜਲੰਧਰ, (ਸੋਨੂੰ ਸਹੋਤਾ) : ਪੰਜਾਬ ‘ਚ ਕੋਰੋਨਾ ਤੋਂ ਬਾਅਦ ਆਰਥਿਕ ਰਿਕਵਰੀ ਦੇ ਸੰਕੇਤ ਮਿਲਣ ਲੱਗੇ ਹਨ। ਸੂਬੇ ‘ਚ ਲਗਭਗ 5 ਮਹੀਨਿਆਂ ਬਾਅਦ ਜੀ. ਐੱਸ. ਟੀ. ਕੁਲੈਕਸ਼ਨ ‘ਚ ਵਾਧਾ ਹੁੰਦਾ ਵਿਖਾਈ ਦੇ ਰਿਹਾ ਹੈ। ਸੂਬੇ ਨੂੰ ਆਰਥਿਕ ਤੌਰ ‘ਤੇ ਮੁੜ-ਮਜ਼ਬੂਤੀ ਦੇ ਰਸਤੇ ‘ਤੇ ਲਿਆਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਰਥਸ਼ਾਸਤਰੀ ਮੋਂਟੇਕ ਸਿੰਘ ਆਹਲੂਵਾਲੀਆ ਦੇ ਅਗਵਾਈ ‘ਚ ਇਕ ਉੱਚ ਪੱਧਰੀ ਆਰਥਿਕ ਕਮੇਟੀ ਬਣਾਈ ਸੀ, ਜਿਸ ਨੇ ਬੀਤੇ ਸਮੇਂ ‘ਚ ਸੂਬਾ ਸਰਕਾਰ ਨੂੰ ਕਈ ਤਰ੍ਹਾਂ ਦੇ ਆਰਥਿਕ ਕਦਮ ਚੁੱਕਣ ਲਈ ਕਿਹਾ। ਪੰਜਾਬ ‘ਚ ਜੀ. ਐੱਸ. ਟੀ. ਮਾਲੀਆ ਕੁਲੈਕਸ਼ਨ ਅਕਤੂਬਰ ਮਹੀਨੇ ‘ਚ 1060.76 ਕਰੋੜ ਰੁਪਏ ਰਹੀ ਜਦੋਂ ਕਿ ਪਿਛਲੇ ਸਾਲ ਇਹ ਇਸ ਮਿਆਦ ‘ਚ 929.52 ਕਰੋੜ ਸੀ, ਜਿਸ ‘ਚ 14.12 ਫ਼ੀਸਦੀ ਦਾ ਵਾਧਾ ਹੋਇਆ। ਕੋਰੋਨਾ ਦੌਰ ‘ਚ ਪੰਜਾਬ ‘ਚ ਪਹਿਲੇ 5 ਮਹੀਨਿਆਂ ‘ਚ ਆਰਥਿਕ ਗਤੀਵਿਧੀਆਂ ‘ਚ ਮੰਦੀ ਦਾ ਦੌਰ ਆ ਗਿਆ ਸੀ। ਮੰਦੀ ਦੇ ਦੌਰ ‘ਚ ਜਿਥੇ ਬੇਰੋਜ਼ਗਾਰੀ ‘ਚ ਵਾਧਾ ਹੋਇਆ, ਉਥੇ ਹੀ ਆਰਥਿਕ ਗਤੀਵਿਧੀਆਂ ਲਗਭਗ ਠੱਪ ਹੋ ਕੇ ਰਹਿ ਗਈਆਂ ਸੀ ਪਰ ਹੌਲੀ-ਹੌਲੀ ਜਿਵੇਂ-ਜਿਵੇਂ ਕੋਰੋਨਾ ਮਾਮਲਿਆਂ ‘ਚ ਕਮੀ ਆਉਂਦੀ ਗਈ, ਉਵੇਂ-ਉਵੇਂ ਆਰਥਿਕ ਗਤੀਵਿਧੀਆਂ ‘ਚ ਸੁਧਾਰ ਦੇ ਸੰਕੇਤ ਮਿਲਣ ਲੱਗੇ।

Today Now News

RELATED ARTICLES
- Advertisment -

POPULAR POSTS