16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਧਾਲੀਵਾਲ, ਬੱਲੀ ਤੇ ਕੁਕਰੇਜ਼ਾ ਜਿੱਤੇ ਬੁਢਲਾਡਾ ਬਾਰ ਐਸੋਸੀਏਸ਼ਨ ਦੀ ਚੋਣ

ਧਾਲੀਵਾਲ, ਬੱਲੀ ਤੇ ਕੁਕਰੇਜ਼ਾ ਜਿੱਤੇ ਬੁਢਲਾਡਾ ਬਾਰ ਐਸੋਸੀਏਸ਼ਨ ਦੀ ਚੋਣ

70 ਵੋਟਾਂ ਚੋਂ ਜਸਵਿੰਦਰ ਸਿੰਘ ਧਾਲੀਵਾਲ 38 ਵੋਟਾਂ ਲੈਕੇ ਜੇਤੂ ਰਹੇ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸਥਾਨਕ ਬਾਰ ਐਸੋਸੀਏਸ਼ਨ ਦੀ ਚੋਣ ਲਈ ਐਡਵੋਕੇਟਸ ਵੱਲੋਂ ਵੋਟਾਂ ਪਾਕੇ ਆਪਣੇ ਅਹੁਦੇਦਾਰ ਚੁਣੇ ਗਏ ਜਿਸ ਵਿਚ ਪ੍ਰਧਾਨ ਜਸਵਿੰਦਰ ਸਿੰਘ ਧਾਲੀਵਾਲ, ਜਨਰਲ ਸਕੱਤਰ ਬਲਕਰਨ ਸਿੰਘ ਬੱਲੀ ਅਤੇ ਮੀਤ ਪ੍ਰਧਾਨ ਵੀਨਾ ਰਾਜਪਾਲ ਕੁਕਰੇਜ਼ਾ ਜੇਤੂ ਰਹੇ।

ਇਲੈਕਸ਼ਨ ਕਮੇਟੀ ‘ਚ ਸ਼ਮਲ ਜਗਦੀਪ ਸਿੰਘ ਦਾਤੇਵਾਸ, ਸੁਖਦਰਸ਼ਨ ਸਿੰਘ ਚੌਹਾਨ ਅਤੇ ਰਾਜੇਸ਼ ਕੁਮਾਰ ਨੇ ਦੱਸਿਆ ਇਸ ਚੋਣ ਵਿੱਚ ਪ੍ਰਧਾਨ ਜਨਰਲ ਸਕੱਤਰ ਅਤੇ ਮੀਤ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਖੜੇ ਹੋਏ ਸਨ। ਬਾਰ ਦੀਆਂ ਕੁਲ 73 ਵੋਟਾਂ ਸਨ ਜਿਸ ਵਿੱਚੋਂ 70 ਵੋਟਾਂ ਪੋਲ ਹੋਈਆਂ ਸਨ। ਪ੍ਰਧਾਨਗੀ ਲਈ ਜਸਵਿੰਦਰ ਸਿੰਘ ਧਾਲੀਵਾਲ ਤੇ ਕੁਲਦੀਪ ਸਿੰਘ ਸਿੱਧੂ ਚੋਣ ਲੜ ਰਹੇ ਸਨ ਜਿੰਨਾਂ ਚੋਂ ਜਸਵਿੰਦਰ ਸਿੰਘ ਧਾਲੀਵਾਲ 38 ਵੋਟਾਂ ਲੈਕੇ ਆਪਣੇ ਵਿਰੋਧੀ ਉਮੀਦਵਾਰ ਕੁਲਦੀਪ ਸਿੰਘ ਤੋ 7 ਵੋਟਾਂ ਨਾਲ ਜੇਤੂ ਰਹੇ । ਵਿਰੋਧੀ ਉਮੀਦਵਾਰ ਨੂੰ 31 ਵੋਟਾਂ ਪਾਈਆਂ ਅਤੇ ੲਿਕ ਵੋਟ ਕੈਂਸਲ ਹੋਈ ਹੈ। ਜਨਰਲ ਸਕੱਤਰ ਦੇ ਅਹੁਦੇ ਲਈ ਬਲਕਰਨ ਸਿੰਘ ਬੱਲੀ ਤੇ ਸਵਰਨਜੀਤ ਸਿੰਘ ਬੀਰੋਕੇ ਵਿਚ ਮੁਕਾਬਲਾ ਸੀ। ਐਡਵੋਕੇਟ ਬਲਕਰਨ ਸਿੰਘ ਬੱਲੀ ਆਪਣੇ ਵਿਰੋਧੀ ਉਮੀਦਵਾਰਮੀਦਵਾਰ ਨੂੰ ਮਾਤ ਦੇਕੇ 17 ਵੋਟਾਂ ਤੇ ਜੇਤੂ ਰਹੇ। ਜੇਤੂ ਉਮੀਦਵਾਰ ਨੂੰ 43 ਤੇ ਹਾਰੇ ਉਮੀਦਵਾਰ ਨੂੰ 26 ਵੋਟਾਂ ਪਈਆਂ ਤੇ ਇੱਕ ਵੋਟ ਖਾਲੀ ਨਿਕਲੀ। ਮੀਤ ਪ੍ਰਧਾਨ ਵੀਨਾ ਰਾਜਪਾਲ ਕੁਕਰੇਜ਼ਾ ਆਪਣੇ ਵਿਰੋਧੀ ਉਮੀਦਵਾਰ ਸੁਰਜੀਤ ਸਿੰਘ ਧਾਲੀਵਾਲ ਨੂੰ 20 ਵੋਟਾਂ ਨਾਲ ਹਰਾਕੇ ਜੇਤੂ ਰਹੇ।

Today Now News

RELATED ARTICLES
- Advertisment -

POPULAR POSTS