ਮੋਦੀ ਸਰਕਾਰ ਬੁਖਲਾਹਟ ਵਿਚ ਆ ਕੇ ਪੰਜਾਬ ਨਾਲ ਬਦਲਾਖੋਰੀ ਦੀ ਭਾਵਨਾ ਨਾਲ ਪੇਸ਼ ਆ ਰਹੀ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਪੂਰੇ ਦੇਸ਼ ਨੂੰ ਚੱਕਾ ਜਾਮ ਕਰਨ ਦੇ ਸਫਲ ਐਕਸ਼ਨ ਵਿਚ ਸਹਿਯੋਗ ਲਈ ਪੂਰੇ ਦੇ ਤਮਾਮ ਵਰਗਾ ਦਾ ਧੰਨਵਾਦ ਕੀਤਾ ਇਸ ਮੌਕੇ ਕਿਸਾਨ ਆਗੂਆਂ ਗੁਰਮੇਲ ਸਿੰਘ ਗਾਧੀ ਮਹਿੰਦਰ ਸਿੰਘ ਭੈਣੀ ਬਾਘਾ ਗੁਰਤੇਜ ਸਿੰਘ ਨੰਦਗੜ੍ਹ ਕਲਵਿੰਦਰ ਉੱਡਤ ਮਾਸਟਰ ਸੁਖਦੇਵ ਸਿੰਘ ਕ੍ਰਿਸ਼ਨ ਚੌਹਾਨ ਗੁਰਚਰਨ ਸਿੰਘ ਜਵਾਹਰਕੇ ਮਨਜੀਤ ਸਿੰਘ ਉੱਲਕ ਗੁਰਨਾਮ ਸਿੰਘ ਭੀਖੀ ਬੋਘ ਮਾਨਸਾ ਡਾ ਧੰਨਾ ਮੱਲ ਗੋਇਲ ਸੂਬਾ ਪ੍ਰਧਾਨ ਜਸਵੀਰ ਕੌਰ ਨੱਤ ਪਰਮਜੀਤ ਕੌਰ ਅਤਲਾ ਕਲਾਂ ਸੁਖਵਿੰਦਰ ਕੌਰ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਮਹਿੰਦਰ ਸਿੰਘ ਬੁਰਜ ਹਰੀ ਪਰਮਪ੍ਰੀਤ ਸਿੰਘ ਗੁਰਦੇਵ ਸਿੰਘ ਜੋਗਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੰਦੋਲਨ ਨੂੰ ਤਿੱਖਾ ਅਤੇ ਤੇਜ ਕਰਨ ਲਈ 26 27 ਨਵੰਬਰ ਨੂੰ ਲੱਖਾਂ ਲੋਕ ਦਿੱਲੀ ਜਾਮ ਕਰਨਗੇ ਇਸ ਮੌਕੇ ਉਕਤ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਮੌਕੇ ਕੀਤੇ ਬਿੱਲ ਰੱਦ ਤੇ ਬੁਖਲਾਹਟ ਵਿਚ ਆ ਕੇ ਪੰਜਾਬ ਨਾਲ ਬਦਲਾਖੋਰੀ ਦੀ ਭਾਵਨਾ ਨਾਲ ਪੇਸ਼ ਆ ਰਹੇ ਹਨ ਅਤੇ 22 ਅਕਤੂਬਰ ਤੋਂ ਜੱਥੇਬੰਦੀਆਂ ਵਲੋਂ ਖਾਲੀ ਕੀਤੇ ਰੇਲਵੇ ਟਰੈਕ ਅਤੇ ਕੇਵਲ ਮਾਲ ਗੱਡੀਆਂ ਨੂੰ ਛੋਟ ਦਿੱਤੀ ਗਈ ਸੀ ਪ੍ਰੰਤੂ ਮੋਦੀ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਜਾਨ ਬੁੱਝ ਕੇ ਮਾਲ ਗੱਡੀਆਂ ਨਹੀ ਚਲਾ ਰਹੇ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿੱਥੇ ਅਨਾਜ ਪੂਰੇ ਦੇਸ਼ ਦਾ ਢਿੱਡ ਭਰਨ ਵਿਚ ਮੂਹਰੇ ਹੈ ਆਗੂਆਂ ਨੇ ਇਕ ਸੁਰ ਵਿੱਚ ਲੋਕਾਂ ਵਿਰੋਧੀ ਰਵੱਈਏ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੇ






