17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗੈਸ ਚੈਂਬਰ 'ਚ ਤਬਦੀਲ ਹੁੰਦੀ ਜਾ ਰਹੀ ਹੈ ਦਿੱਲੀ

ਗੈਸ ਚੈਂਬਰ ‘ਚ ਤਬਦੀਲ ਹੁੰਦੀ ਜਾ ਰਹੀ ਹੈ ਦਿੱਲੀ

NCR ਦਾ ਵੀ ਬੁਰਾ ਹਾਲ; AQI ਪੁੱਜਾ 400 ਦੇ ਪਾਰ

ਨਵੀਂ ਦਿੱਲੀ : ਪੰਜਾਬ ਅਤੇ ਹਰਿਆਣਾ ਸਮੇਤ ਉੱਤਰ ਪ੍ਰਦੇਸ਼ ਦੇ ਵੀ ਕੁਝ ਇਲਾਕਿਆਂ ‘ਚ ਸਾਡ਼ੀ ਜਾ ਰਹੀ ਪਰਾਲੀ ਸਮੇਤ ਹੋਰ ਕਾਰਕਾਂ ਨੇ ਦਿੱਲੀ-ਐੱਨਸੀਆਰ ‘ਚ ਹਵਾ ਪ੍ਰਦੂਸ਼ਣ ਦੀ ਸਥਿਤੀ ਖ਼ਰਾਬ ਕਰ ਦਿੱਤੀ ਹੈ। ਜ਼ਹਿਰੀਲੀ ਹੁੰਦੀ ਜਾ ਰਹੀ ਹਵਾ ਕਾਰਨ ਸ਼ੁੱਕਰਵਾਰ ਸਵੇਰੇ ਸੈਰ ਕਰ ਰਹੇ ਲੋਕ ਪਰੇਸ਼ਾਨ ਨਜ਼ਰ ਆਏ। ਉਨ੍ਹਾਂ ਨੇ ਸਾਹ ਲੈਣ ‘ਚ ਤਕਲੀਫ਼ ਦੇ ਨਾਲ ਅੱਖਾਂ ‘ਚ ਸਾਡ਼ ਦੀ ਸ਼ਿਕਾਇਤ ਕੀਤੀ, ਉੱਥੇ ਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (Central Pollution Control Board) ਮੁਤਾਬਿਕ ਸ਼ੁੱਕਰਵਾਰ ਸਵੇਰੇ ਦਿੱਲੀ ‘ਚ ਹਾਲਾਤ ਬੇਹੱਦ ਖ਼ਰਾਬ ਹਨ। ਸ਼ੁੱਕਰਵਾਰ ਨੂੰ ਦਿੱਲੀ ਦੇ ਆਨੰਦ ਵਿਹਾਰ ਇਲਾਕੇ ‘ਚ ਹਵਾ ਦਾ ਗੁਣਵੱਤਾ ਪੱਧਰ 422, ਆਰਕੇ ਪੁਰਮ 407, ਦਵਾਰਕਾ ‘ਚ 421 ਤੇ ਬਵਾਨਾ ‘ਚ 430 ਹੈ। ਮੌਸਮ ਵਿਗਿਆਨੀਆਂ ਮੁਤਾਬਿਕ, ਹਾਲਾਤ ਇਹੀ ਰਹੇ ਤਾਂ ਆਉਣ ਵਾਲੇ ਦਿਨਾਂ ‘ਚ ਦਿੱਲੀ-ਐੱਨਸੀਆਰ ਗੈਸ ਚੈਂਬਰ ਵਰਗੀ ਹਾਲਤ ‘ਚ ਤਬਦੀਲ ਹੋ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਪੰਜਾਬ ਅਤੇ ਹਰਿਆਣਾ ‘ਚ ਪਰਾਲੀ ਸਾਡ਼ਨ ਦਾ ਕੰਮ ਜ਼ੋਰ ਫਡ਼ੇਗਾ, ਜਿਸ ਨਾਲ ਦੀਵਾਲੀ ਤੋਂ ਪਹਿਲਾਂ ਹਾਲਾਤ ਬੱਦਤਰ ਹੋ ਸਕਦੇ ਹਨ।ਇਸ ਤੋਂ ਪਹਿਲਾਂ ਵੀਰਵਾਰ ਨੂੰ Delhi-NCR ‘ਚ ਹਵਾ ਪ੍ਰਦੂਸ਼ਣ ਗੰਭੀਰ ਪੱਧਰ ‘ਤੇ ਪਹੁੰਚ ਗਿਆ। ਦਿੱਲੀ-ਐੱਨਸੀਆਰ ‘ਚ ਪਹਿਲੀ ਵਾਰ ਕਈ ਜਗ੍ਹਾ/ਸ਼ਹਿਰਾਂ ਦਾ ਏਅਰ ਕਵਾਲਿਟੀ ਇੰਡੈਕਸ 400 ਤੋਂ ਉੱਪਰ ਯਾਨੀ ਗੰਭੀਰ ਸ਼੍ਰੇਣੀ ‘ਚ ਆ ਗਿਆ। ਏਨਾ ਹੀ ਨਹੀਂ, ਪੀਐੱਮ 2.5 ਤੇ ਪੀਐੱਮ 10 ਦੀ ਮਾਤਰਾ ‘ਚ ਵੀ ਖਾਸਾ ਇਜ਼ਾਫ਼ਾ ਦੇਖਣ ਨੂੰ ਮਿਲਿਆ। ਹਵਾ ਦਾ ਪੱਧਰ ਵੀ ਹੁਣ ਸਾਨੂੰ ਪ੍ਰਦੂਸ਼ਣ ਸਬੰਧੀ ਗੰਭੀਰ ਹੋਣ ਦਾ ਸੰਕੇਤ ਦੇ ਰਿਹਾ ਹੈ। ਰਾਜਧਾਨੀ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ ਤਾਂ ਬੁੱਧਵਾਰ ਨੂੰ ਹੀ 343 ਦੇ ਅੰਕ ‘ਤੇ ਪਹੁੰਚ ਗਿਆ ਸੀ। ਕੇਂਦਰੀ ਮੰਤਰੀ ਵਿਗਿਆਨ ਮੰਤਰਾਲੇ ਵੱਲੋਂ ਸੰਚਾਲਿਤ ਹਵਾ ਗੁਣਵੱਤਾ ਸੂਚਕ ਅੰਕ ਨਿਗਰਾਨੀ ਸੰਸਥਾ ਸਫਰ ਮੁਤਾਬਕ, ਪਰਾਲੀ ਦੇ ਧੂੰਏ ਨੇ ਦਿੱਲੀ-ਐੱਨਸੀਆਰ ਦੇ ਲੋਕਾਂ ਦਾ ਸਾਹ ਘੁੱਟਣਾ ਸ਼ੁਰੂ ਕਰ ਦਿੱਤਾ ਹੈ। ਵਾਤਾਵਰਨ ‘ਚ ਦਿੱਲੀ ਦਾ ਆਪਣਾ ਪ੍ਰਦੂਸ਼ਣ ਤਾਂ ਪਹਿਲਾਂ ਤੋਂ ਹੀ ਮੌਜੂਦ ਸੀ, ਪਰਾਲੀ ਦੇ ਧੂੰਏ ਨੇ ਸਥਿਤੀ ਹੋਰ ਬਦਤਰ ਕਰ ਦਿੱਤੀ ਹੈ। ਸਫਰ ਮੁਤਾਬਿਕ, ਵੀਰਵਾਰ ਨੂੰ ਦਿੱਲੀ ਦੇ ਪ੍ਰਦੂਸ਼ਣ ‘ਚ ਪਰਾਲੀ ਦੇ ਧੂੰਏ ਦੀ ਹਿੱਸੇਦਾਰੀ 42 ਫ਼ੀਸਦੀ ਤਕ ਹੋ ਗਈ, ਜੋ ਇਸ ਸੀਜ਼ਨ ਸਭ ਤੋਂ ਜ਼ਿਆਦਾ ਹੈ। ਸਫਰ ਇੰਡੀਆ ਮੁਤਾਬਿਕ, ਪ੍ਰਦੂਸ਼ਣ ਵਧਣ ਦੀ ਪ੍ਰਮੁੱਖ ਵਜ੍ਹਾ ਉੱਤਰ-ਪੱਛਮ ਵੱਲੋਂ ਆ ਰਹੀ ਹਵਾ ਵੀ ਹੈ। ਇਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ‘ਚ ਸਡ਼ ਰਹੀ ਪਰਾਲੀ ਦਾ ਧੂੰਆਂ ਦਿੱਲੀ ਵੱਲ ਆ ਰਿਹਾ ਹੈ।

Today Now News

RELATED ARTICLES
- Advertisment -

POPULAR POSTS