17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਮੰਗਾਂ ਮੰਨਵਾਉਣ ਲਈ ਪੀਏਯੂ ਮੁਲਾਜ਼ਮਾਂ ਨੇ ਦਿੱਤਾ ਧਰਨਾ, ਕੀਤੀ ਨਾਅਰੇਬਾਜ਼ੀ

ਮੰਗਾਂ ਮੰਨਵਾਉਣ ਲਈ ਪੀਏਯੂ ਮੁਲਾਜ਼ਮਾਂ ਨੇ ਦਿੱਤਾ ਧਰਨਾ, ਕੀਤੀ ਨਾਅਰੇਬਾਜ਼ੀ

ਪੀਏਯੂ ਅਥਾਰਿਟੀ ਦੇ ਅੜੀਅਲ ਰਵੱਈਏ ਕਾਰਨ ਉਨ੍ਹਾਂ ਨੂੰ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਾ ਪਿਆ : ਪ੍ਰਧਾਨ ਡਾ.ਹਰਮੀਤ ਸਿੰਘ ਕਿੰਗਰਾ

ਲੁਧਿਆਣਾ, (ਬਾਬੂ ਜੋਧਾ) : ਪੀਏਯੂ ਮੁਲਾਜ਼ਮ ਵੱਲੋਂ ਮੰਗਾਂ ਮੰਨਵਾਉਣ ਲਈ ਵੀਰਵਾਰ ਨੂੰ ਫ਼ਿਰੋਜ਼ਪੁਰ ਰੋਡ ਵਿਖੇ ਵੀਸੀ ਖ਼ਿਲਾਫ਼ ਧਰਨਾ ਦਿੱਤਾ ਗਿਆ। ਪੀਏਯੂ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ, ਪੀਏਯੂ ਟੀਚਰਜ਼ ਯੂਨੀਅਨ ਦੇ ਪ੍ਰਧਾਨ ਡਾ.ਹਰਮੀਤ ਸਿੰਘ ਕਿੰਗਰਾ ‘ਤੇ ਕਲਾਸ ਫੋਰ ਦੇ ਪ੍ਰਧਾਨ ਕਮਲ ਸਿੰਘ ਵੱਲੋਂ ਹੜਤਾਲ ਦੇ 23ਵੇਂ ਦਿਨ ‘ਚ ਸ਼ਾਮਲ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੀਏਯੂ ਅਥਾਰਿਟੀ ਦੇ ਅੜੀਅਲ ਰਵੱਈਏ ਕਾਰਨ ਉਨ੍ਹਾਂ ਨੂੰ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ। ਪੁਲਿਸ ਦੇ ਸਮਝਾਉਣ ‘ਤੇ ਬੇਸ਼ੱਕ ਪੀਏਯੂ ਮੁਲਾਜ਼ਮ ਵਾਪਸ ਕੈਂਪਸ ਵੱਲ ਮੁੜ ਗਏ ਪਰ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੱਲ੍ਹ ਫਿਰ ਸੜਕ ਜਾਮ ਕੀਤੀ ਜਾਵੇਗੀ। ਪੀਏਯੂ ਦੀਆਂ ਤਿੰਨੇ ਮੁਲਾਜ਼ਮ ਜਥੇਬੰਦੀਆਂ ਦੇ ਮੁਲਾਜ਼ਮਾਂ ਵੱਲੋਂ ਵੀਸੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਜਨਰਲ ਸੱਕਤਰ ਮਨਮੋਹਨ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਨਵਨੀਤ ਸ਼ਰਮਾ, ਬਿੱਕਰ ਸਿੰਘ, ਗੁਰਇਕਬਾਲ ਸਿੰਘ ਸੋਹੀ, ਧਰਮਿੰਦਰ ਸਿੰਘ ਸਿੱਧੂ, ਦਲਜੀਤ ਸਿੰਘ, ਸੁਖਦੇਵ ਸ਼ਰਮਾ, ਲਾਲ ਬਹਾਦਰ ਯਾਦਵ, ਮੋਹਨ ਲਾਲ, ਮੁਨੀਸ਼ ਕੁਮਾਰ, ਕੇਸ਼ਵ ਰਾਏ ਸੈਣੀ, ਰਾਜ ਸਿੰਘ ਢਿੱਲੋਂ, ਦਰਸ਼ਨ ਸਿੰਘ, ਬਲਜਿੰਦਰ ਸਿੰਘ, ਬਲਜਿੰਦਰ ਸਿੰਘ ਟਰੈਕਟਰ ਡਰਾਈਵਰ, ਹਰਮਿੰਦਰ ਸਿੰਘ, ਸੁਰਜੀਤ ਸਿੰਘ, ਤੇਜਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਪ੍ਰਿੰਸ ਗਰਗ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਪੀਏਯੂ ਮੁਲਾਜ਼ਮ ਸ਼ਾਮਲ ਹੋਏ।

Today Now News

RELATED ARTICLES
- Advertisment -

POPULAR POSTS