16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਜ਼ਿਲ੍ਹੇ ਦੇ ਚੱਕਾ ਜਾਮ ਨੂੰ ਲੈ ਕੇ ਸਮੂਹ ਕਿਸਾਨਾਂ ਦੇ ਧਰਨਿਆਂ...

ਮਾਨਸਾ ਜ਼ਿਲ੍ਹੇ ਦੇ ਚੱਕਾ ਜਾਮ ਨੂੰ ਲੈ ਕੇ ਸਮੂਹ ਕਿਸਾਨਾਂ ਦੇ ਧਰਨਿਆਂ ਚ ਆਮ ਆਦਮੀ ਪਾਰਟੀ ਬਿਨਾਂ ਕਿਸੇ ਝੰਡੇ ਥੱਲੇ ਕਿਸਾਨਾਂ ਦਾ ਸਮਰਥਨ ਕਰੇਗੀ : ਚਰਨਜੀਤ ਸਿੰਘ ਅੱਕਾਂਵਾਲੀ

ਕੇਂਦਰ ਦੀ ਮੋਦੀ ਸਰਕਾਰ ਜਦੋਂ ਤੋਂ ਹੀ ਸੱਤਾ ਚ ਆਈ ਹੈ ਉਸ ਸਮੇਂ ਤੋਂ ਹੀ ਹਿੰਦੁਸਤਾਨ ਦਾ ਹਰ ਵਰਗ ਇਸ ਦੀਆਂ ਨੀਤੀਆਂ ਤੋਂ ਦੁਖੀ ਹੋ ਚੁੱਕਿਆ ਹੈ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਖ਼ਿਲਾਫ਼ ਜਾਰੀ ਕੀਤੇ ਤਿੱਨ ਆਰਡੀਨੈਂਸ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਕਿਸਾਨ ਜਥੇਬੰਦੀਆਂ ਦੇ ਹੱਕ ਚ ਅੱਜ 5 ਨਵੰਬਰ ਨੂੰ ਪੰਜਾਬ ਦੇ ਚੱਕਾ ਜਾਮ ਚ ਆਪਣਾ ਸਮਰਥਨ ਦੇਵੇਗੀ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਜ਼ਿਲ੍ਹਾ ਮਾਨਸਾ ਅਤੇ ਹਲਕਾ ਸਰਦੂਲਗੜ੍ਹ ਚ ਆਮ ਪਾਰਟੀ ਦੇ ਏ ਪੀ ਓ ਹਰਦੇਵ ਸਿੰਘ ਉਲਕ ਦੀ ਦੇਖ ਰੇਖ ਰੱਖੀਂ ਵਲੰਟੀਅਰਾਂ ਦੀ ਮੀਟਿੰਗ ਦੌਰਾਨ ਝੁਨੀਰ ਵਿਖੇ ਕੀਤਾ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਦੋਂ ਤੋਂ ਹੀ ਸੱਤਾ ਚ ਆਈ ਹੈ ਉਸ ਸਮੇਂ ਤੋਂ ਹੀ ਹਿੰਦੁਸਤਾਨ ਦਾ ਹਰ ਵਰਗ ਇਸ ਦੀਆਂ ਨੀਤੀਆਂ ਤੋਂ ਦੁਖੀ ਹੋ ਚੁੱਕਿਆ ਹੈ।ਮੋਦੀ ਸਰਕਾਰ ਦੇ ਰਾਜ ਅੰਦਰ ਕਦੇ ਨੋਟਬੰਦੀ ਕਦੇ ਜੀਐੱਸਟੀ ਹੁਣ ਦੇਸ਼ ਦੇ ਅੰਨਦਾਤਾ ਖ਼ਿਲਾਫ਼ ਜੋ ਕਾਲੇ ਕਾਨੂੰਨ ਲਿਆਂਦੇ ਹਨ ਉਨ੍ਹਾਂ ਨੂੰ ਪੰਜਾਬ ਚ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ।ਜਿਸ ਸਬੰਧੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਹੱਕ ਚ ਆਪਣੀ ਪਾਰਟੀ ਦੇ ਬਿਨਾਂ ਕਿਸੇ ਝੰਡੇ ਤੋਂ ਇਨ੍ਹਾਂ ਕਿਸਾਨ ਜਥੇਬੰਦੀਆਂ ਦਾ ਧਰਨਿਆਂ ਚ ਸਾਥ ਦੇਵੇਗੀ।ਉਨ੍ਹਾਂ ਸਮੂਹ ਆਮ ਆਦਮੀ ਪਾਰਟੀ ਦੇ ਵਰਕਰਾਂ ਅਹੁਦੇਦਾਰਾਂ ਅਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪੋ ਆਪਣੇ ਹਲਕਿਆਂ ਚ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਚ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪਾਰਟੀ ਦੇ ਨਵੇਂ ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ ਅਤੇ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਭੁਚਰ ਦਾ ਸਰੋਪੇ ਪਾ ਕੇ ਸਨਮਾਨ ਕੀਤਾ ਗਿਆ ।ਪਾਰਟੀ ਵਰਕਰਾਂ ਨੇ ਇਸ ਮੌਕੇ ਮੋਦੀ ਸਰਕਾਰ ਕੈਪਟਨ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਨੇਮ ਚੰਦ ਚੌਧਰੀ ,ਸੁਖਵਿੰਦਰ ਸਿੰਘ ਭੋਲਾ ਮਾਨ ,ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ,ਐਡਵੋਕੇਟ ਅਭੈ ਰਾਮ ਗੋਦਾਰਾ,ਸ਼ਿੰਗਾਰਾ ਖ਼ਾਨ ਜਵਾਹਰ ਕੇ ,ਸਰਬਜੀਤ ਸਿੰਘ ਜਵਾਹਰਕੇ ਸੁਮਨਪ੍ਰੀਤ ਸ਼ਰਮਾ,ਹਰਦੇਵ ਸਿੰਘ ਉਲਕ ,ਮਾਸਟਰ ਬਲਵਿੰਦਰ ਸਿੰਘ ਰਣਜੀਤਗੜ੍ਹ ਬਾਂਦਰ ,ਬਲਵੀਰ ਸਿੰਘ, ਹਰਮੀਤ ਸਿੰਘ ਬਾਜੇਵਾਲਾ,ਰੋਸ਼ਾ ਸਿੰਘ ਝੁਨੀਰ,ਸੁਖਜੀਤ ਸਿੰਘ ਪੀ ਏ ,ਡਾ.ਹਰਦੇਵ ਸਿੰਘ ,ਸੁਖਦੇਵ ਸਿੰਘ ਘੁਰਕਣੀ ,ਨਾਜਰ ਸਿੰਘ ,ਹਰਜੀਤ ਸਿੰਘ ਦਦੀਵਾਲ ਆਦਿ ਨੇ ਸੰਬੋਧਨ ਕੀਤਾ ।

Today Now News

RELATED ARTICLES
- Advertisment -

POPULAR POSTS