ਪ੍ਰਸ਼ੰਸਕਾਂ ਦੇ ਪਿਆਰ ਲਈ ਕੀਤਾ ਧੰਨਵਾਦ

ਨਵੀਂ ਦਿੱਲੀ (ਏਜੇਂਸੀ) : ਇਸ ਵਾਰ ਆਈ.ਪੀ.ਐੱਲ. ਦੇ ਸੈਮੀਫਾਈਨਲ ਚ ਚੇੱਨਈ ਸੁਪਰ ਕਿੰਗਜ਼ ਆਪਣੀ ਥਾਂ ਨਹੀਂ ਪੱਕੀ ਕਰ ਸਕੀ ਤੇ ਇਸ ਲੀਗ ਤੋਂ ਬਾਹਰ ਹੋ ਗਈ । ਇਸ ਵਾਰ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਨਾ ਕਰਨ ਵਾਲੇ ਟੀਮ ਦੇ ਹਰਫ਼ਨਮੌਲਾ ਸ਼ੇਨ ਵਾਟਸਨ ਨੇ ਵੀ ਇਸ ਨਿਰਾਸ਼ਾ ਵਿਚਾਲੇ ਫਰੈਂਚਾਈਜ਼ੀ ਕ੍ਰਿਕਟ ਤੋਂ ਵੀ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ। ਆਸਟ੍ਰੇਲਿਆਈ ਓਪਨਰ ਵਾਟਸਨ ਨੇ ਸੋਮਵਾਰ ਨੂੰ ਆਪਣੀ ਫਰੈਂਚਾਈਜ਼ੀ ਨੂੰ ਅੱਗੇ ਕ੍ਰਿਕਟ ਨਾ ਖੇਡਣ ਦੀ ਗੱਲ ਕਹੀ ਤੇ ਮੰਗਲਵਾਰ ਨੂੰ ਆਪਣੇ ਪ੍ਰਸ਼ੰਸਕਾਂ ਲਈ ਇਕ ਭਾਵੁਕ ਸੁਨੇਹਾ ਦਿੰਦੇ ਹੋਏ ਵੀਡੀਓ ਇੰਟਰਨੈੱਟ ਮੀਡੀਆ ‘ਤੇ ਪੋਸਟ ਕੀਤਾ। ਇਸ ਵੀਡੀਓ ਵਿਚ ਵਾਟਸਨ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਵਨਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਅਧਿਕਾਰਕ ਤੌਰ ‘ਤੇ ਸਾਰੀ ਤਰ੍ਹਾਂ ਦੀ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹਾਂ।






