ਪੱਟੀ ਰੋਡ ‘ਤੇ ਪਿੰਡ ਬੂਹ ਦੇ ਨਜ਼ਦੀਕ ਵਾਪਰਿਆ ਹਾਦਸਾ

ਹਰੀਕੇ ਪੱਤਣ (ਜਸਵੀਰ ਸਿੰਘ) : ਜਾਣਕਾਰੀ ਅਨੁਸਾਰ ਹਰਪਾਲ ਸਿੰਘ 35 ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਬੂਹ ਆਪਣੇ ਨਾਨਕੇ ਪਿੰਡ ਦਦੇਹਰ ਸਾਹਿਬ ਵਾਪਸ ਆ ਰਿਹਾ ਸੀ ਕਿ ਬਾਬਾ ਬੁੱਢਾ ਸਾਹਿਬ ਤੋਂ ਪਰਿਵਾਰ ਮੱਥਾ ਟੇਕ ਮੋਗਾ ਜਾ ਰਹੇ ਸਕਾਰਪਿਉ ਸਵਾਰ ਇੰਦਰਜੀਤ ਸਿੰਘ ਪੁੱਤਰ ਗਮਦੂਰ ਸਿੰਘ ਦੀ ਗੱਡੀ ਨਾਲ ਟੱਕਰ ਹੋ ਗਈ ਜਿਸ ਦੌਰਾਨ ਹਰਪਾਲ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ। ਘਟਨਾ ਸਥਾਨ ‘ਤੇ ਪਹੁੰਚੇ ਥਾਣਾ ਹਰੀਕੇ ਦੇ ਮੁਖ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਮੋਰਚਰੀ ਪੱਟੀ ਭੇਜ ਦਿੱਤਾ ਗਿਆ ਅਤੇ ਦੋਨਾਂ ਵਾਹਨਾਂ ਨੂੰ ਕਬਜ਼ੇ ਚ ਲੈ ਕੇ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ ।






