17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਅਮਰੀਕਾ 'ਚ ਮਹਾਮਾਰੀ ਦੇ ਨਵੇਂ ਮਾਮਲਿਆਂ ਦਾ ਇਹ ਇਕ ਨਵਾਂ ਰਿਕਾਰਡ ।

ਅਮਰੀਕਾ ‘ਚ ਮਹਾਮਾਰੀ ਦੇ ਨਵੇਂ ਮਾਮਲਿਆਂ ਦਾ ਇਹ ਇਕ ਨਵਾਂ ਰਿਕਾਰਡ ।

ਰੋਜ਼ਾਨਾ ਮਿਲ ਰਹੇ 80 ਹਜ਼ਾਰ ਕੋਰੋਨਾ ਰੋਗੀ ।

ਵਾਸ਼ਿੰਗਟਨ (ਏਜੰਸੀ) : ਕੋਰੋਨਾ ਮਹਾਮਾਰੀ ਦਾ ਸਭ ਤੋਂ ਵੱਧ ਅਸਰ ਦੁਨੀਆ ਅਮਰੀਕਾ ਤੇ ਪਿਆ ਹੈ ਤੇ ਦੂਜੇ ਦੌਰ ਵਿਚ ਤਾਂ ਖੌਫਨਾਕ ਹਾਲਾਤ ਵੇਖਣ ਨੂੰ ਮਿਲ ਸਕਦੇ ਹਨ । ਅਮਰੀਕਾ ਵਿਚ ਰੋਜ਼ਾਨਾ ਔਸਤਨ 80 ਹਜ਼ਾਰ ਕੋਰੋਨਾ ਰੋਗੀ ਪਾਏ ਜਾ ਰਹੇ ਹਨ। ਰੋਜ਼ਾਨਾ ਦੇ ਨਵੇਂ ਮਾਮਲਿਆਂ ਦਾ ਇਹ ਇਕ ਨਵਾਂ ਰਿਕਾਰਡ ਹੈ। ਅਮਰੀਕਾ ਵਿਚ ਹੁਣ ਤਕ ਕੁਲ 95 ਲੱਖ ਤੋਂ ਜ਼ਿਆਦਾ ਕੋਰੋਨਾ ਰੋਗੀ ਮਿਲੇ ਹਨ ਅਤੇ ਕਰੀਬ ਦੋ ਲੱਖ 37 ਹਜ਼ਾਰ ਪੀੜਤਾਂ ਦੀ ਮੌਤ ਹੋਈ ਹੈ। ਅਮਰੀਕੀ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਰੀਵੈਂਸ਼ਨ (ਸੀਡੀਸੀ) ਨੇ ਸੋਮਵਾਰ ਨੂੰ ਦੱਸਿਆ ਕਿ ਰੋਜ਼ਾਨਾ ਦੇ ਔਸਤ ਮਾਮਲੇ ਰਿਕਾਰਡ ਪੱਧਰ ‘ਤੇ ਪੁੱਜ ਗਏ ਹਨ। ਬੀਤੇ ਇਕ ਹਫ਼ਤੇ ਤੋਂ ਹਰ ਰੋਜ਼ ਔਸਤਨ 80 ਹਜ਼ਾਰ 800 ਨਵੇਂ ਮਾਮਲੇ ਮਿਲ ਰਹੇ ਹਨ ਜਦਕਿ ਹਰ ਰੋਜ਼ ਔਸਤਨ 826 ਪੀੜਤਾਂ ਦੀ ਜਾਨ ਜਾ ਰਹੀ ਹੈ।

Today Now News

RELATED ARTICLES
- Advertisment -

POPULAR POSTS