ਦੋਸਤ ਦੀ 13 ਸਾਲਾ ਧੀ ਨਾਲ ਬਣਾਏ ਸਬੰਧ

ਸ਼੍ਰੀ ਮਾਛੀਵਾੜਾ ਸਾਹਿਬ (ਬਿਊਰੋ) : ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਬੇਟ ਇਲਾਕੇ ਦੇ ਪਿੰਡ ਵਿਚ ਸਾਹਮਣੇ ਈ ਹੈ ਜਿੱਥੇ 5 ਬੱਚਿਆਂ ਦੇ ਬਾਪ ਨੇ ਆਪਣੇ ਦੋਸਤ ਦੀ 13 ਸਾਲਾ ਬੱਚੀ ਨਾਲ ਸਰੀਰਕ ਸਬੰਧ ਬਣਾ ਕੇ ਉਸ ਨੂੰ ਗਰਭਵਤੀ ਕਰ ਦਿੱਤਾ। ਇਸ ਸਬੰਧੀ ਕੁੜੀ ਦੇ ਪਰਿਵਾਰ ਨੂੰ ਉਦੋਂ ਪਤਾ ਲੱਗਾ ਜਦੋਂ ਇਸ ਅਨਸਰ ਨੇ ਇਸਤਰੀ ਡਾਕਟਰ ਤੋਂ ਬੱਚੀ ਦਾ ਗਰਭਪਾਤ ਕਰਵਾ ਦਿੱਤਾ।
ਪੀੜਤ ਕੁੜੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਤੇ ਨੇੜਲੇ ਪਿੰਡ ਵਿਚ ਰਹਿੰਦੇ ਅਨਸਰ ਸ਼ੰਕਰ ਨਾਲ ਉਨ੍ਹਾਂ ਦੀ ਨੇੜਤਾ ਸੀ, ਸ਼ੰਕਰ ਦਾ ਉਨ੍ਹਾਂ ਘਰ ਅਕਸਰ ਆਉਣਾ-ਜਾਣਾ ਲੱਗਿਆ ਰਹਿੰਦਾ ਸੀ। ਬਿਆਨਕਰਤਾ ਮੁਤਾਬਕ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਧੀ, ਸ਼ੰਕਰ ਦੇ ਘਰ ਗਈ ਜਿੱਥੇ ਕਿ ਮੁਲਜ਼ਮ ਸ਼ੰਕਰ ਨੇ ਬੱਚੀ ਨੂੰ ਡਰਾ ਧਮਕਾ ਕੇ ਸਰੀਰਕ ਸਬੰਧ ਬਣਾ ਲਏ ਜਿਸ ਤੋਂ ਬਾਅਦ ਸ਼ੰਕਰ ਉਨ੍ਹਾਂ ਦੀ ਧੀ ਨਾਲ ਜਬਰ-ਜ਼ਿਨਾਹ ਕਰਦਾ ਰਿਹਾ ਤੇ ਬੱਚੀ ਗਰਭਵਤੀ ਹੋ ਗਈ। ਦੋਸਤ ਦੇ ਘਰ ਵਿਚ ਗ਼ਲਤ ਕਾਰਾ ਕਰਨ ਵਾਲੇ ਸ਼ੰਕਰ ਨੇ ਪਾਪ ਲੁਕਾਉਣ ਲਈ ਇਸਤਰੀ ਡਾਕਟਰ ਤੋਂ ਗਰਭਵਤੀ ਬੱਚੀ ਦਾ ਗਰਭਪਾਤ ਕਰਵਾ ਦਿੱਤਾ।
ਇੰਸਪੈਕਟਰ ਰਾਜ ਪਰਮਿੰਦਰ ਕੌਰ ਨੇ ਕਿਹਾ ਕਿ ਬੱਚੀ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨਾਤ ਦੇ ਅਧਾਰ ‘ਤੇ ਸ਼ੰਕਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਬੱਚੀ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਕੁੜੀ ਗਰਭਵਤੀ ਸੀ ਜਾਂ ਨਹੀਂ। ਮੁਲਜ਼ਮ ਸ਼ੰਕਰ ਖ਼ੁਦ ਪੰਜ ਬੱਚਿਆਂ ਦਾ ਬਾਪ ਹੈ।






