ਹੈਦਰਾਬਾਦ ਨੇ ਬਣਾਈ ਪਲੇਆਫ ‘ਚ ਜਗ੍ਹਾ, ਕੋਲਕਾਤਾ ਬਾਹਰ

ਨਵੀਂ ਦਿੱਲੀ (ਏਜੇਂਸੀ) : ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਮੁੰਬਈ ਨੇ ਪਹਿਲੀ ਪਾਰੀ ‘ਚ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 149 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਹੈਦਰਾਬਾਦ ਨੇ 17ਵੇਂ ਓਵਰ ‘ਚ 10 ਵਿਕਟਾਂ ਨਾਲ ਜਿੱਤਾ ਹਾਸਲ ਕਰ ਲਈ। ਇਸ ਜਿੱਤ ਨਾਲ ਹੀ ਹੈਦਰਾਬਾਦ ਪਲੇਆਫ ‘ਚ ਪਹੁੰਚਣ ਵਾਲੀ ਚੌਥੀ ਟੀਮ ਬਣੀ। ਕੋਲਕਾਤਾ ਦੀ ਟੀਮ ਨੂੰ ਪਲੇਆਫ ਤੋਂ ਬਾਹਰ ਹੋਣਾ ਪਿਆ।






