ਪ੍ਰੈਸ ਨੋਟ : ਹੇਠ ਲਿਖੇ ਮੁਤਾਬਿਕ ਪ੍ਰੈਸ ਨੋਟ ਜਾਰੀ ਕੀਤਾ ਗਿਆ

ਮੋਗਾ (ਹਰਪਾਲ ਸਹਾਰਨ) : ਮੁਲਾਜ਼ਮ ਅਤੇ ਪੈਨਸ਼ਨਰ ਤਾਲਮੇਲ ਸੰਘਰਸ਼ ਕਮੇਟੀ ਪਾਵਰਕਾਮ ਅਤੇ ਟ੍ਰਾੰਸਕੋ ਪੰਜਾਬ ਵੱਲੋਂ ਸੰਘਰਸ਼ ਸਬੰਧੀ ਕੀਤੇ ਫੈਸਲੇ ਦੀ ਰੋਸ਼ਨੀ ਵਿਚ 132 KV ਸਬ ਸਟੇਸ਼ਨ ਮੋਗਾ ਵਿਖੇ ਧਰਨਾ ਦਿੱਤਾ ਗਿਆ ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਪੈਨਸ਼ਨਰ ਐਸੋਸਿਏਸ਼ਨ ਮੋਗਾ ਯੂਨਿਟ ਦੇ ਪ੍ਰਧਾਨ ਬਲੌਰ ਸਿੰਘ, ਟੀ ਐੱਸ ਭੰਗਲ, ਤੇ ਡਵੀਜ਼ਨ ਪ੍ਰਧਾਨ ਸੁਖਮੰਦਰ ਸਿੰਘ, ਟੀ ਐੱਸ ਯੂ ਸੋਢੀ, ਨੇ ਡਵੀਜ਼ਨ ਪ੍ਰਧਾਨ ਮੱਖਣ ਸਿੰਘ, ਪੀ ਐੱਸ ਈ ਡਵੀਜ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ ਬੁਲਾਰਿਆਂ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਰੰਗ ਬਰੰਗੀਆਂ ਸਰਕਾਰਾਂ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰ ਕਿਸਾਨਾਂ ਤੇ ਮਜਦੂਰਾਂ ਉੱਪਰ ਲਗਾਤਾਰ ਹਮਲੇ ਕਰ ਰਹੀਆਂ ਹਨ ਸਰਕਾਰ ਵੱਲੋਂ ਬਣਾਏ ਪੈ ਕਮਿਸ਼ਨ ਜੋ ਜਨਵਰੀ 2016 ਤੋਂ ਲਾਗੂ ਹੋਣਾ ਸੀ ਅੱਜ ਤੱਕ ਨੱਥ ਨਹੀਂ ਕੀਤਾ ਸਗੋਂ ਕਿਹਾ ਇਹ ਜਾ ਰਿਹਾ ਹੈ ਕਿ ਕੇਂਦਰ ਵਾਲਾ ਫਾਰਮੂਲਾ ਹੀ ਲਾਗੂ ਕੀਤਾ ਜਾਵੇਗਾ ਕਿਰਤ ਕਾਨੂੰਨਾਂ ਮੀ ਛਾਂਗ ਦਿੱਤਾ ਗਿਆ ਹੈ ਨਵੇਂ ਕਿਰਤ ਕ਼ਾਨੂਨ ਮਜਦੂਰ ਵਿਰੋਧੀ ਪਾਸ ਕਰ ਦਿੱਤੇ ਗਏ ਹਨ ਖੇਤੀ ਨਾਲ ਸਬੰਧਤ ਕਿਸਾਨ ਵਿਰੋਧੀ 3 ਕਾਲੇ ਕ਼ਾਨੂਨ, ਬਿਜਲੀ ਸੋਧ ਬਿੱਲ 2020 ਤੇ ਹੁਣ ਪਰਾਲੀ ਜਲਾਉਣ ਸਬੰਧੀ ਆਰਡੀਨੈਂਸ ਜਾਰੀ ਕਰ ਕੇ ਪਰਾਲੀ ਜਲਾਉਣ ਵਾਲੇ ਕਿਸਾਨਾਂ ਨੂੰ ਇੱਕ – ਦੋ ਕਰੋੜ ਜੁਰਮਾਨਾ ਤੇ ਪੰਜ ਸਾਲ ਦੀ ਕੈਦ ਦਾ ਫ਼ਰਮਾਨ ਜਾਰੀ ਕਰ ਦਿੱਤਾ ਹੈ ਆਖੀਰ ਵਿਚ ਤਿੰਨ ਮਤੇ ਪਾਸ ਕੀਤੇ ਗਏ
1 – ਅੱਜ ਦਾ ਇਕੱਠ ਮੰਗ ਕਰਦਾ ਹੈ ਕੇ ਕਿਸਾਨ ਵਿਰੋਧੀ 3 ਕਾਲੇ ਕ਼ਾਨੂਨ, ਬਿਜਲੀ ਸੋਧ ਬਿੱਲ 2020 ਰੱਦ ਕਰਵਾਉਣ ਲਈ ਮੁਲਕ ਭਰ ਦੇ ਕਿਸਾਨਾਂ ਮਜਦੂਰਾਂ ਵੱਲੋਂ ਦੇਸ਼ ਵਿਆਪੀ 5 ਨਵੰਬਰ ਨੂੰ ਸੜਕ ਜਾਮ ਦੀ ਹਿਮਾਇਤ ਕਰਦਾ ਹੈ
2 – ਅੱਜ ਦਾ ਇਹ ਇਕੱਠ ਪੰਜਾਬ ਸਰਕਾਰ ਵੱਲੋਂ ਬਿਜਲੀ ਬੰਦ ਦਾ ਹਊਆ ਖੜਾ ਕਰ ਕੇ ਕਿਸਾਨੀ ਸੰਘਰਸ਼ ਨੂੰ ਲੀਹੋਂ ਲਾਉਣ ਦੀ ਕੋਸ਼ਿਸ਼ ਦੀ ਨਿਖੇਧੀ ਕਰਦਾ ਹੈ ਤੇ ਮੰਗ ਕਰਦਾ ਹੈ ਕੇ ਲੋਕਾਂ ਦੀ ਅੰਨੀ ਲੁੱਟ ਕਰ ਰਹੇ ਨਿਜ਼ੀ ਥਾਰਮਲਾਂ ਨੂੰ ਬੰਦ ਕਰ ਕੇ ਸਸਤੀ ਬਿਜਲੀ ਪੈਦਾ ਕਰਨ ਵਾਲੇ ਸਰਕਾਰੀ ਥਾਰਮਲਾਂ ਨੂੰ ਚਾਲੂ ਕਰਨ ਦੀ ਮੰਗ ਕਰਦਾ ਹੈ
3 – ਮੋਦੀ ਸਰਕਾਰ ਵੱਲੋਂ ਕਿਰਤ ਕ਼ਾਨੂਨ ਵਿੱਚ ਕੀਤੀਆਂ ਸੋਧਾਂ ਨੂੰ ਰੱਦ ਕਰਨ ਦੀ ਮੰਗ ਕਰਦਾ ਹੈ
ਉਪਰੋਕਤ ਤੋਂ ਬਿਨਾ ਇਨਾ ਨੇ ਵੀ ਸੰਬੋਧਨ ਕੀਤਾ ਕੇਸਰ ਸਿੰਘ, ਜਗਜੀਤ ਸਿੰਘ, ਬੰਤ ਸਿੰਘ ਬੱਧਨੀ, ਸਵਿੰਦਰ ਸਿੰਘ






