16 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਰਾਮਦਾਸ ਜੀ...

ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ

ਸੰਗਤ ਨੇ ਗੁਰੂ ਘਰ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ਤਰਨਤਾਰਨ (ਜਸਵੀਰ ਸਿੰਘ) : ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸੋਮਵਾਰ ਨੂੰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸਵੇਰ ਤੋਂ ਦੇਰ ਰਾਤ ਤਕ ਚੱਲੇ ਸਮਾਗਮਾਂ ਵਿਚ ਵੱਡੀ ਗਿਣਤੀ ਸੰਗਤ ਨੇ ਜਿਥੇ ਹਾਜ਼ਰੀ ਭਰੀ। ਉਥੇ ਗੁਰੂ ਘਰ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ।


31 ਅਕਤੂਬਰ ਸਵੇਰੇ 11 ਵਜੇ ਸ੍ਰੀ ਅਖੰਡ ਪਾਠ ਸਾਹਿਬ ਸਾਹਿਬ ਦੀ ਅਰੰਭਤਾ ਨਾਲ ਸ਼ੁਰੂ ਹੋਏ ਗੁਰਮਤਿ ਸਮਾਗਮਾਂ ਵਿਚ ਸੰਗਤ ਜੁੜਦੀ ਰਹੀ। ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਕੁਲਦੀਪ ਸਿੰਘ ਕੈਰੋਂਵਾਲ ਤੇ ਸੰਗਤ ਦੇ ਸਹਿਯੋਗ ਨਾਲ ਜੋੜਾ ਘਰ ਸੇਵਕ ਜਥਾ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮਾਂ ਵਿਚ ਸੋਮਵਾਰ ਨੂੰ ਨਵੰਬਰ ਨੂੰ ਸਵੇਰ ਦੇ ਸਮਾਗਮਾਂ ‘ਚ ਮਾਤਾ ਗੰਗਾ ਜੀ ਕੀਰਤਨੀ ਜਥਾ ਬੀਬੀਆਂ, ਭਾਈ ਰਾਜਬੀਰ ਸਿੰਘ ਖਡੂਰ ਸਾਹਿਬ ਵਾਲੇ, ਭਾਈ ਸੁਖਬੀਰ ਸਿੰਘ ਕੱਲ੍ਹਾ ਨੇ ਜਿਥੇ ਸੰਗਤ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ। ਉਥੇ ਸ਼ਾਮ 5 ਤੋਂ ਰਾਤ ਸਾਢੇ 9 ਵਜੇ ਤਕ ਕੀਰਤਨ ਤੇ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ‘ਚ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨੀ ਜਥਾ ਬੀਬੀਆਂ, ਭਾਈ ਗੁਰਚਰਨ ਸਿੰਘ, ਭਾਈ ਸੰਦੀਪ ਸਿੰਘ, ਭਾਈ ਜਗਜੀਤ ਸਿੰਘ ਰਾਜੇਵਾਲ ਤੇ ਭਾਈ ਵਿਸ਼ਾਲ ਸਿੰਘ ਕਥਾ ਵਾਚਕ ਨੇ ਸੰਗਤ ਨਾਲ ਗੁਰੂ ਸ਼ਬਦ ਦੀ ਸਾਂਝ ਪਾਈ। ਇਸ ਤੋਂ ਪਹਿਲਾਂ ਪਹਿਲੀ ਨਵੰਬਰ ਨੂੰ ਸਵੇਰੇ 10 ਤੋਂ ਦੁਪਹਿਰ ਇਕ ਵਜੇ ਤਕ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ ਜਿਨ੍ਹਾਂ ‘ਚ ਬਾਬਾ ਬੁੱਢਾ ਜੀ ਕੀਰਤਨੀ ਜਥਾ ਬੀਬੀਆਂ ਤੇ ਸੁਪ੍ਰਰੀਤ ਕੌਰ ਅਰਸ਼ਦੀਪ ਕੌਰ ਸ਼ੇਰੋ ਵਾਲੀਆਂ ਬੀਬੀਆਂ ਦੇ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਪਵਿੱਤਰ ਸਰੋਵਰ ਦੇ ਕਿਨਾਰਿਆਂ ਨੇ ਸ਼ਰਧਾਲੂਆਂ ਨੇ ਜਿਥੇ ਦੀਪਮਾਲਾ ਕੀਤੀ। ਉਥੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੀ ਫੁੱਲਾਂ ਤੇ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਵਟ ਵੀ ਕੀਤੀ ਗਈ। ਮੈਨੇਜਰ ਸ੍ਰੀ ਦਰਬਾਰ ਤਰਨਤਾਰਨ ਨੇ ਦੱਸਿਆ ਸੰਗਤ ਦੀ ਆਮਦ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਸੰਗਤ ਨੂੰ ਪ੍ਰਰੇਰਿਆ ਗਿਆ।

Today Now News

RELATED ARTICLES
- Advertisment -

POPULAR POSTS