ਗੁੜ ਦੀ ਫੈਕਟਰੀ ਨੂੰ ਕੀਤਾ ਗਿਆ ਸੀਲ

ਜਮਾਲਪੁਰ/ਕੁਹਾੜਾ (ਬਿਊਰੋ) : ਤਿਓਹਾਰਾਂ ਦਾ ਸੀਜਨ ਚੱਲ ਰਿਹਾ ਹੈ । ਹਰ ਪਾਸੇ ਮਿਠਾਈ ਹੀ ਮਿਠਾਈ ਦੀ ਭਰਮਾਰ ਹੈ । ਇਸ ਦੇ ਨਾਲ ਨਕਲੀ ਘਿਓ, ਨਕਲੀ ਖੋਆ, ਨਕਲੀ ਦੁੱਧ ਤੇ ਹੋਰ ਵੀ ਕਈ ਨਕਲੀ ਚੀਜ਼ਾਂ ਸਿਹਤ ਵਿਭਾਗ ਵੱਲੋਂ ਹਰ ਰੋਜ਼ ਫੜੀਆਂ ਜਾ ਰਹੀਆਂ ਹਨ । ਇਸੇ ਮੁਹਿੰਮ ਦੌਰਾਨ ਸਿਹਤ ਵਿਭਾਗ ਨੇ ਛਾਪਾਮਾਰੀ ਕਰ ਕੇ ਗੰਦਾ ਗੁੜ, ਖੰਡ ਤੇ ਰੰਗ ਤੋਂ ਤਿਆਰ 18 ਕੁਇੰਟਲ ਨੁਕਸਾਨਦੇਹ ਨਕਲੀ ਗੁੜ ਦੀ ਫੈਕਟਰੀ ਸੀਲ ਕੀਤੀ ਹੈ। ਜਾਣਕਾਰੀ ਮੁਤਾਬਕ ਸਿਹਤ ਵਿਭਾਗ ਦੇ ਡੀਐੱਚਓ ਰਾਜ਼ੇਸ ਗਰਗ ਦੀ ਅਗਵਾਈ ਵਿਚ ਖ਼ੁਰਾਕ ਸੁਰੱਖਿਆ ਅਫ਼ਸਰਾਂ ਰਾਸ਼ੂ ਮਹਾਜਨ ਤੇ ਤਰੁਣ ਬਾਂਸਲ ਨੇ ਰੇਡ ਕਰ ਕੇ ਸੋਮਵਾਰ ਸਾਹਬਾਣਾ ਰੋਡ ‘ਤੇ ਸਥਿਤ ਜੀਸੀਟੀ ਕਾਲੋਨੀ ਵਿਚ ਗੰਦਾ ਗੁੜ, ਚੀਨੀ ਤੇ ਖ਼ਤਰਨਾਕ ਰਸਾਇਣਾਂ ਤੋਂ ਤਿਆਰ ਕੀਤਾ ਨਕਲੀ ਗੁੜ ਜ਼ਬਤ ਕਰ ਕੇ ਫੈਕਟਰੀ ਸੀਲ ਕਰ ਦਿੱਤੀ ਹੈ।
ਮੁਨਾਫ਼ੇ ਦੀ ਹਵਸ ਕਾਰਨ ਇਹ ਲੋਕ ਇੱਥੇ ਪੁਰਾਣਾ ਗੰਦਾ ਗੁੜ ਲੈ ਕੇ ਉਸ ਵਿਚ ਖੰਡ ਤੇ ਰੰਗ ਮਿਲਾ ਕੇ ਇਸ ਤੋਂ ਮੁੜ ਗੁੜ ਤਿਆਰ ਕਰਦੇ ਸਨ, ਇਹ ਗੁੜ ਇਨਸਾਨੀ ਸਿਹਤ ਲਈ ਬੇਹੱਦ ਨੁਕਸਾਨ ਹੁੰਦਾ ਹੈ। ਇਸ ਤਿਆਰ ਕੀਤੇ ‘ਗੁੜ’ ਨੂੰ ਮਾਰਕੀਟ ‘ਚ ਵੇਚ ਕੇ ਵੱਡਾ ਮੁਨਾਫਾ ਕਮਾਉਂਦੇ ਸਨ।






