ਅੰਨ੍ਹੇਵਾਹ ਕੀਤੀ ਫਾਇਰਿੰਗ ਚ, 7 ਲੋਕਾਂ ਦੀ ਮੌਤ, 1 ਅੱਤਵਾਦੀ ਢੇਰ

ਆਸਟ੍ਰਿਆ (ਏਜੇਂਸੀ) : ਆਸਟ੍ਰਿਆ ਦੇ ਗ੍ਰਹਿ ਮੰਤਰੀ ਕਾਰਲ ਨੇਹਮਰ ਨੇ ਇਸ ਦੀ ਜਾਣਕਾਰੀ ਦਿੱਤੀ ਕਿ ਆਸਟ੍ਰਿਆ ਦੀ ਰਾਜਧਾਨੀ, ਵਿਏਨਾ ‘ਚ ਸੋਮਵਾਰ ਸ਼ਾਮ ਨੂੰ ਇਕ ਅੱਤਵਾਦੀ ਹਮਲਾ ਹੋਇਆ। ਕੁਝ ਅੱਤਵਾਦੀਆਂ ਨੇ ਰਾਜਨਧਾਨੀ ਸਮੇਤ ਕਈ ਸ਼ਹਿਰਾਂ ‘ਚ ਲੋਕਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਗੋਲ਼ੀਬਾਰੀ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਇਕ ਅੱਤਵਾਦੀ ਨੂੰ ਢੇਰ ਕੀਤਾ ਜਦਕਿ ਉਸ ਦੇ ਹੋਰ ਸਾਥੀ ਫਰਾਰ ਹੋ ਗਏ ਹਨ। ਇਸ ਅੱਤਵਾਦੀ ਦੇ ਸਰੀਰ ‘ਤੇ ਇਕ ਬੰਬ ਬੰਨ੍ਹਿਆ ਹੋਇਆ ਮਿਲਿਆ। ਮਰਨ ਵਾਲਿਆਂ ਚ ਇਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਸੀ।






