16.8 C
Chandigarh

TODAY NOW NEWS

Friday, March 20, 2026
Homeਪੰਜਾਬਅੰਮ੍ਰਿਤਸਰਗੈਂਗਸਟਰ ਕਮਲਦੀਪ ਉਰਫ ਪ੍ਰਿੰਸ ਜਹਾਜ਼ ਨੇ ਪੁਲਿਸ ਹਿਰਾਸਤ ਵਿਚ 36 ਘੰਟਿਆਂ ਵਿਚ...

ਗੈਂਗਸਟਰ ਕਮਲਦੀਪ ਉਰਫ ਪ੍ਰਿੰਸ ਜਹਾਜ਼ ਨੇ ਪੁਲਿਸ ਹਿਰਾਸਤ ਵਿਚ 36 ਘੰਟਿਆਂ ਵਿਚ ਕੀਤੇਕਈ ਅਹਿਮ ਖ਼ੁਲਾਸੇ

ਬੈਂਕ ਡਕੈਤੀ ਮਗਰੋਂ ਗੈਂਗਸਟਰ ਜਹਾਜ਼ ਦੀ ਹਥਿਆਰ ਖ਼ਰੀਦਣ ਦੀ ਸੀ ਯੋਜਨਾ

ਅੰਮਿ੍ਤਸਰ (ਏਜੇਂਸੀ) : ਗੈਂਗਸਟਰ ਕਮਲਦੀਪ ਉਰਫ ਪ੍ਰਿੰਸ ਜਹਾਜ਼ ਨੇ ਪੁਲਿਸ ਹਿਰਾਸਤ ਵਿਚ 36 ਘੰਟਿਆਂ ਵਿਚ ਕਈ ਅਹਿਮ ਖ਼ੁਲਾਸੇ ਕੀਤੇ ਹਨ। ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਉਸ ਨੂੰ ਟਾਰਗੈੱਟ ਦਿੱਤਾ ਗਿਆ ਸੀ ਕਿ ਉਹ ਪੰਜਾਬ ਵਿਚ ਅਪਰਾਧੀ ਜੁੰਡਲੀ ਤਿਆਰ ਕਰੇ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਹੱਤਿਆ, ਫਿਰੌਤੀ ਤੇ ਲੁੱਟਖੋਹ ਦੀਆਂ ਵੱਡੀਆਂ ਵਾਰਦਾਤਾਂ ਕੀਤੀਆਂ ਜਾ ਸਕਣ।

ਅੰਮਿ੍ਤਸਰ-ਪਠਾਨਕੋਟ ਬਾਈਪਾਸ ਤੇ ਪੈਂਦੇ ਕੱਥੂਨੰਗਲ ਲਾਗੇ ਬੈਂਕ ਵਿਚ ਡਕੈਤੀ ਤੋਂ ਬਾਅਦ ਗੈਂਗਸਟਰ ਜਹਾਜ਼ ਨੇ ਯੂਪੀ ਤੋਂ ਹਥਿਆਰਾਂ ਦੀ ਵੱਡੀ ਖੇਪ ਖਰੀਦਣੀ ਸੀ। ਡਕੈਤੀ ਤੋਂ ਬਾਅਦ ਆਕਾ ਨੇ ਜਹਾਜ਼ ਨੂੰ ਹਥਿਆਰ ਤਸਕਰ ਦਾ ਸੰਪਰਕ ਨੰਬਰ ਦੇਣਾ ਸੀ। ਇਸ ਤੋਂ ਬਾਅਦ ਪੰਜਾਬ ਵਿਚ ਆਉਂਦੇ ਹੀ ਵਪਾਰੀਆਂ ਤੋਂ ਫਿਰੌਤੀ ਮੰਗਣ ਦਾ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਸੀ ਪਰ ਜਹਾਜ਼ ਤੇ ਉਸ ਦੇ ਸਾਥੀ ਗੁਰਗੇ ਰਣਧੀਰ ਹੈਪੀ ਟੁਡਲਾ (ਅੰਬਾਲਾ) ਦੀ ਗਿ੍ਫਤਾਰੀ ਪਿੱਛੋਂ ਗੈਂਗਸਟਰ ਦੀ ਕਮਰ ਟੁੱਟ ਗਈ। ਜਾਂਚ ਵਿਚ ਸਾਹਮਣੇ ਆ ਚੁੱਕਾ ਹੈ ਕਿ ਜਹਾਜ਼ ਹੁਸ਼ਿਆਰਪੁਰ ਜੇਲ੍ਹ ਵਿਚ ਬੰਦ ਗੈਂਗਸਟਰ ਜੁਝਾਰ ਦੇ ਸੰਪਰਕ ਵਿਚ ਹੈ।

Today Now News

RELATED ARTICLES
- Advertisment -

POPULAR POSTS