ਫ਼ੂਡ ਸੇਫਟੀ ਟੀਮ ਨੇ ਘਿਓ ਦੇ ਸੈਂਪਲ ਟੈਸਟ ਲਈ ਭੇਜ ਦਿੱਤੇ ਹਨ

ਚੰਡੀਗੜ੍ਹ (ਬਿਊਰੋ) : ਜਾਣਕਾਰੀ ਅਨੁਸਾਰ ਕ੍ਰਾਈਮ ਬ੍ਾਂਚ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਿਆਣਾ ਦੇ ਬਰਵਾਲਾ ਤੋਂ ਤਿੰਨ ਲੋਕ ਪੰਜ ਸੀਟਰ ਗੱਡੀ ‘ਚ ਇਕ-ਇਕ ਕਿੱਲੋ ਦੇ 348 ਡੱਬਿਆਂ ‘ਚ ਨਕਲੀ ਦੇਸੀ ਘਿਓ ਲੈ ਕੇ ਚੰਡੀਗੜ੍ਹ ਆ ਰਹੇ ਹਨ। ਇਸ ਘਿਓ ਨੂੰ ਸੈਕਟਰ-26 ਸਥਿਤ ਮੰਡੀ ‘ਚ ਸਪਲਾਈ ਕੀਤਾ ਜਾਣਾ ਹੈ। ਸੂਚਨਾ ਮਿਲਦੇ ਹੀ ਕ੍ਰਾਈਮ ਬ੍ਾਂਚ ਦੀ ਟੀਮ ਨੇ ਹੱਲੋਮਾਜਰਾ ਸਥਿਤ ਚਾਰ ਨੰਬਰ ਲਾਈਟ ਪੁਆਇੰਟ ਕੋਲ ਗੱਡੀ ਨੂੰ ਰੁਕਵਾ ਲਿਆ। ਤਲਾਸ਼ੀ ਲੈਣ ‘ਤੇ ਪੁਲਿਸ ਨੂੰ 348 ਕਿੱਲੋ ਦੇਸੀ ਘਿਓ ਮਿਲਿਆ। ਉਥੇ ਫੂਡ ਐਂਡ ਸੇਫਟੀ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ। ਇਸ ਮਗਰੋਂ ਵਿਭਾਗੀ ਟੀਮ ਨੇ ਿਘਓ ਨੂੰ ਕਬਜ਼ੇ ‘ਚ ਲੈ ਕੇ ਘਿਓ ਦਾ ਸੈਂਪਲ ਲੈ ਕੇ ਚੈੱਕ ਕਰਨ ਲਈ ਭੇਜ ਦਿੱਤਾ ਹੈ। ਘਿਓ ਸਣੇ ਤਿੰਨ ਲੋਕਾਂ ਨੂੰ ਵੀ ਗਿ੍ਫ਼ਤਾਰ ਕੀਤਾ ਹੈ। ਤਿੰਨਾਂ ਨੂੰ ਪੁਲਿਸ ਨੇ ਜ਼ਿਲ੍ਹਾ ਅਦਾਲਤ ‘ਚ ਪੇਸ਼ ਕਰਨ ਮਗਰੋਂ ਛੱਡ ਦਿੱਤਾ। ਰਿਪੋਰਟ ਆਉਣ ਮਗਰੋਂ ਹੀ ਪਤਾ ਚੱਲ ਪਾਵੇਗਾ ਕਿ ਫੜਿਆ ਗਿਆ ਘਿਓ ਅਸਲੀ ਹੈ ਜਾਂ ਨਕਲੀ।



