17.4 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਚੰਡੀਗੜ੍ਹ : ਦੋ ਰਿਵਾਲਰ, 12 ਕਾਰਤੂਸ ਤੇ ਦੋ ਗੱਡੀਆਂ ਸਮੇਤ ਚਾਰ ਗਿਰਫ਼ਤਾਰ

ਚੰਡੀਗੜ੍ਹ : ਦੋ ਰਿਵਾਲਰ, 12 ਕਾਰਤੂਸ ਤੇ ਦੋ ਗੱਡੀਆਂ ਸਮੇਤ ਚਾਰ ਗਿਰਫ਼ਤਾਰ

ਯੂਥ ਕਾਂਗਰਸ ਬਠਿੰਡਾ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਵੀ ਸ਼ਾਮਿਲ

ਚੰਡੀਗੜ੍ਹ (ਬਿਊਰੋ) : ਚੰਡੀਗੜ੍ਹ ਪੁਲਿਸ ਦੋ ਰਿਵਾਲਰ, 12 ਕਾਰਤੂਸ ਤੇ ਦੋ ਗੱਡੀਆਂ ਸਮੇਤ ਪੰਜਾਬ ਯੂਥ ਕਾਂਗਰਸ ਬਠਿੰਡਾ ਦਿਹਾਤੀ ਦੇ ਪ੍ਰਧਾਨ ਲਖਵਿੰਦਰ ਸਿੰਘ ਸਮੇਤ ਤਿੰਨ ਨੌਜਵਾਨਾਂ ਨੂੰ ਗਿਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਸੈਕਟਰ 17 ਪੁਲਿਸ ਥਾਣੇ ‘ਚ ਹਥਿਆਰ ਐਕਟ ਤਹਿਤ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਯੂਥ ਕਾਂਗਰਸੀ ਆਗੂ ਦੀ ਗ੍ਰਿਫ਼ਤਾਰੀ ਨਾਲ ਕਾਂਗਰਸ ਦੇ ਪੱਲੇ ਵੱਡੀ ਨਮੋਸ਼ੀ ਪਈ ਹੈ।

ਪੁਲਿਸ ਵੱਲੋਂ ਜਾਰੀ ਸੂਚਨਾ ਅਨੁਸਾਰ ਟੀਡੀ ਆਈ ਮਾਲ ਸੈਕਟਰ 17 ਨੇੜੇ ਨਾਕਾਬੰਦੀ ਦੌਰਾਨ ਪੁਲਿਸ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਜਿਉਂ ਹੀ ਪੁਲਿਸ ਨੇ ਚਿੱਟੇ ਰੰਗ ਦੀ ਸਕਾਰਪੀਓ ਨੰਬਰ ਪੀਬੀ45ਏ 0005 ਨੂੰ ਰੋਕਣ ਦਾ ਯਤਨ ਕੀਤਾ ਤਾਂ ਡਰਾਈਵਰ ਨੇ ਗੱਡੀ ਨੂੰ ਭਜਾ ਲਿਆ। ਪਰ ਪੁਲਿਸ ਨੇ ਬੈਰੀਕੇਡ ਦੀ ਸਹਾਇਤਾ ਨਾਲ ਗੱਡੀ ਨੂੰ ਰੋਕ ਲਿਆ। ਪੁਲਿਸ ਨੇ ਚੈਕਿੰਗ ਦੌਰਾਨ ਲਖਵਿੰਦਰ ਸਿੰਘ ਕੋਲੋਂ ਪਿਸਟਲ ਨੰਬਰ ਜੀ 10132 ਅਤੇ 7 ਕਾਰਤੂਸ ਬਰਾਮਦ ਹੋਣ ਦਾ ਦਾਅਵਾ ਕਰਦਿਆਂ ਮੁਲਜ਼ਮ ਖ਼ਿਲਾਫ਼ ਹਥਿਆਰ ਐਕਟ ਤਹਿਤ ਮੁਕਦਮਾਦਰਜ ਕੀਤਾ ਹੈ।

ਇਸੇ ਤਰ੍ਹਾਂ ਪੁਲਿਸ ਨੇ ਸਵਿਫਟ ਕਾਰ ਨੰਬਰ ਡੀਐੱਲ 8 ਸੀ ਡਬਲਯੂ 4242 ਵਿਚ ਸਵਾਰ ਹਰਪ੍ਰੀਤ ਸਿੰਘ ਨਿਵਾਸੀ ਐਚਨਾਕ (ਮਾਨਸਾ) ਅਤੇ ਅੰਮ੍ਰਿਤਪਾਲ ਸਿੰਘ ਨਿਵਾਸੀ ਰਾਮਪੁਰਾ ਫੂਲ (ਬਠਿੰਡਾ) ਨੂੰ ਇਕ ਰਿਵਾਲਰ ਅਤੇ 12 ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਦੇਰ ਰਾਤ ਕਰੀਬ ਡੇਢ ਵਜੇ ਪੁਲਿਸ ਨੇ ਸੈਕਟਰ 17 ਤਾਜ ਲਾਈਟ ਪੁਆਇੰਟ ਚੌਕ ਦੇ ਨੇੜੇ ਰੋਕਿਆ ਪਰ ਡਰਾਈਵਰ ਨੇ ਕਾਰ ਭਜਾ ਲਈ। ਪੁਲਿਸ ਨੇ ਕਾਰ ਨੂੰ ਅੱਗੇ ਜਾ ਕੇ ਫੜ ਲਿਆ। ਇਨ੍ਹਾਂ ਦੇ ਕਬਜ਼ੇ ਵਿਚੋਂ ਰਿਵਾਲਰ ਟੀ 2908 ਅਤੇ ਸੱਤ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਲਖਵਿੰਦਰ ਸਿੰਘ ਦਾ ਇਕ ਦਿਨ ਅਤੇ ਹਰਪ੍ਰੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਦਾ ਦੋ ਦਿਨਾ ਪੁਲਿਸ ਰਿਮਾਂਡ ਦਿੱਤਾ ਹੈ।

Today Now News

RELATED ARTICLES
- Advertisment -

POPULAR POSTS