ਹਸਪਤਾਲ ਵਿਚ ਹੋਈ ਮੌਤ

ਜਲੰਧਰ (ਏਜੇਂਸੀ) : ਸਥਾਨਕ ਕਾਲਾ ਸੰਘਿਆ ਰੋਡ ‘ਤੇ ਉਸ ਵਕਤ ਲੋਕ ਦਹਿਸ਼ਤ ਨਾਲ ਕੰਬ ਗਏ ਜਦ ਉਹਨਾਂ ਨੇ ਗਲੀ ਵਿਚ ਰਹਿਣ ਵਾਲੇ ਇਨ ਨੌਜਵਾਨ ਨੂੰ ਅੱਗ ਵਿਚ ਲਿਪਟੇ ਸੜਕ ਤੇ ਚੀਕਾਂ ਮਾਰਦੇ ਵੇਖਿਆ ।
ਰਾਜੇਸ਼ ਕੁਮਾਰ ਉਰਫ਼ ਰਾਜੂ ਅੱਗ ਚ ਮੱਚਦਾ ਹੋਇਆ ਸੜਕ ਤੇ ਦੌੜ ਰਿਹਾ ਸੀ ਅਤੇ ਚੀਕਾਂ ਮਾਰ ਰਿਹਾ ਸੀ। ਲਾਗੇ ਹੀ ਰਹਿਣ ਵਾਲੇ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਨੌਜਵਾਨ ਪ੍ਰਧਾਨ ਇਸ਼ਾਂਤ ਸ਼ਰਮਾ ਨੇ ਬਾਕੀ ਲੋਕਾਂ ਨਾਲ ਮਿਲ ਕੇ ਪਾਣੀ ਪਾ ਕੇ ਅੱਗ ਬੁਝਾਈ। ਉਸਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਨੇ ਬਿਆਨ ਦਿੱਤੇ ਕਿ ਉਸ ਦੇ ਭਰਾ ਕੇਦਾਰ ਨਾਥ, ਕੇਦਾਰ ਦੀ ਪਤਨੀ ਸੰਧਿਆ ਅਤੇ ਦੂਜੇ ਭਰਾ ਨਰਿੰਦਰ ਨੇ ਉਸਨੂੰ ਪੈਟਰੋਲ ਪਾ ਕੇ ਸਾੜਿਆ ਹੈ। ਐਤਵਾਰ ਸਵੇਰ ਲਗਪਗ 10 ਵਜੇ ਉਸਨੇ ਦਮ ਤੋੜ ਦਿੱਤਾ।
ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਮ੍ਰਿਤਕ ਰਾਜੂ ਦੀ ਮਾਤਾ ਰਾਜ ਰਾਣੀ ਦੇ ਬਿਆਨਾਂ ‘ਤੇ ਤਿੰਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਹਨ।






