17.4 C
Chandigarh

TODAY NOW NEWS

Friday, March 20, 2026
Homeਪੰਜਾਬਜਲੰਧਰ26 ਸਾਲਾ ਔਰਤ ਨੇ ਫਾਹਾ ਲੱਗਾ ਕੇ ਅਪਣੀ ਜੀਵਨ ਲੀਲਾ ਸਮਾਪਤ ਕੀਤੀ

26 ਸਾਲਾ ਔਰਤ ਨੇ ਫਾਹਾ ਲੱਗਾ ਕੇ ਅਪਣੀ ਜੀਵਨ ਲੀਲਾ ਸਮਾਪਤ ਕੀਤੀ

ਪਤੀ ਦੇ ਨਾਜਾਇਜ਼ ਸੰਬੰਧਾਂ ਤੋਂ ਪਰੇਸ਼ਾਨ ਸੀ ਵਿਆਹੁਤਾ

ਨਕੋਦਰ (ਬਿਊਰੋ) : ਮਿੱਲੀ ਜਾਣਕਾਰੀ ਮੁਤਾਬਕ ਪਰਵੀਨ ਕੌਰ ਪਤਨੀ ਲੇਟ ਰਾਣਾ ਵਾਸੀ ਬਜੂਹਾ ਕਲਾਂ ਨੇ ਬਿਆਨ ਵਿੱਚ ਦੱਸਿਆ ਕਿ ਉਸਦੀ ਲੜਕੀ ਰਣਜੀਤ ਕੌਰ ਉਰਫ ਰੋਜ਼ੀ ਉਮਰ ਕਰੀਬ 26 ਸਾਲ ਦੀ ਸ਼ਾਦੀ ਕਰੀਬ 7 ਸਾਲ ਪਹਿਲਾਂ ਮਨੀ ਉਰਫ ਮੰਨੂੰ ਪੁੱਤਰ ਦੇਵ ਰਾਜ ਵਾਸੀ ਚਾਨੀਆਂ ਨਾਲ ਹੋਈ ਸੀ ਜਿਸਦਾ ਇੱਕ ਲੜਕਾ ਅਰਮਾਨ ਉਮਰ 5 ਸਾਲ ਹੈ। ਪ੍ਰਵੀਨ ਕੌਰ ਨੇ ਅੱਗੇ ਦੱਸਿਆ ਉਸਦਾ ਜਵਾਈ ਉਸਦੀ ਲੜਕੀ ਮੰਨੂੰ ਨੂੰ ਕਿਸੇ ਹੋਰ ਲੜਕੀ ਕਰਕੇ ਲੜਾਈ ਝਗੜਾ ਕਰਦਾ ਰਹਿੰਦਾ ਸੀ।

ਜਿਸ ਤੋਂ ਉਸ ਦੀ ਲੜਕੀ ਰੋਜ਼ੀ ਕਾਫੀ ਪਰੇਸ਼ਾਨ ਰਹਿੰਦੇ ਸੀ। ਉਸਨੇ ਕਿਹਾ ਕਿ ਅਸੀ ਅਪਣੇ ਜਵਾਈ ਨੂੰ ਬਹੁਤ ਸਮਝਿਆ ਪਰ ਉਹ ਹਰਕਤਾਂ ਤੋਂ ਬਾਜ਼ ਨਹੀਂ ਨਹੀ ਆਇਆ ਸਗੋ ਰੋਜ਼ੀ ਨੂੰ ਕੁੱਟਣ ਮਾਰਨ ਲੱਗ ਪਿਆ। ਪ੍ਰਵੀਨ ਨੇ ਅੱਗੇ ਦੱਸਿਆ ਬੀਤੀ 31 ਅਕਤੂਬਰ ਨੂੰ ਜਦੋਂ ਉਹ ਅਪਣੀ ਲੜਕੀ ਨੂੰ ਮਿਲਣ ਗਈ ਤਾਂ ਉਸ ਨੂੰ ਰੋਜ਼ੀ ਨੇ ਦੱਸਿਆ ਕਿ ਉਸਦਾ ਪਤੀ ਪਿੰਡ ਦੀ ਹੀ ਲੜਕੀ ਪੂਜਾ ਪੁਤਰੀ ਮੇਸ਼ਾ ਨਾਲ ਰਹਿਣ ਲੱਗ ਪਿਆ ਹੈ ਤੇ ਉਸ ਕੋਲੋਂ ਤਲਾਕ ਮੰਗ ਰਿਹਾ ਹੈ ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਸੀ ।

ਬਿਆਨਕਰਤਾ ਨੇ ਕਿਹਾ ਕਿ ਜਦੋਂ ਉਹ ਅਪਣੇ ਪਿੰਡ ਵਾਪਸ ਆ ਗਈ ਤਾਂ ਅੱਜ ਵਕਤ ਕਰੀਬ 1 ਵਜੇ ਦੁਪਿਹਰ ਕਿਸੇ ਦਾ ਫੋਨ ਆਇਆ ਕਿ ਰੋਜ਼ੀ ਨੇ ਫਾਹਾ ਲੈ ਲਿਆ ਤੇ ਜਦੋਂ ਅਸੀ ਮੌਕੇ ਤੇ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਲਾਸ਼ ਗਾਡਰ ਨਾਲੋਂ ਉਤਾਰ ਲਈ ਸੀ। ਉਸ ਨੇ ਕਿਹਾ ਕਿ ਉਸਦੀ ਲੜਕੀ ਨੇ ਅਪਣੇ ਪਤੀ ਦੇ ਨਾਜਾਇਜ਼ ਸੰਬੰਧਾਂ ਕਰਕੇ ਖੁਦਕੁਸ਼ੀ ਕੀਤੀ ਹੈ। ਪੁਲਿਸ ਨੇ ਬਿਆਨ ਦੇ ਅਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Today Now News

RELATED ARTICLES
- Advertisment -

POPULAR POSTS