16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅੱਤਵਾਦੀਆਂ ਦੀ ਘੁਸਪੈਠ ਨੂੰ ਕਾਮਯਾਬ ਕਰਨ ਲਈ ਪਾਕਿ ਫ਼ੌਜ ਨੇ ਬਰਸਾਏ ਗੋਲ਼ੇ

ਅੱਤਵਾਦੀਆਂ ਦੀ ਘੁਸਪੈਠ ਨੂੰ ਕਾਮਯਾਬ ਕਰਨ ਲਈ ਪਾਕਿ ਫ਼ੌਜ ਨੇ ਬਰਸਾਏ ਗੋਲ਼ੇ

ਇਸ ਨਾਲ ਐੱਲਓਸੀ ਪਾਰ ਪਾਕਿਸਤਾਨੀ ਚੌਕੀਆਂ ਨੂੰ ਭਾਰੀ ਨੁਕਸਾਨ ਪੁੱਜਾ।

ਪੁਣਛ (ਏਜੇਂਸੀ) : ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਕਿਸਤਾਨੀ ਫੌਜ ਨੇ ਐਤਵਾਰ ਨੂੰ ਪੂਰਾ ਦਿਨ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਲਾਈਨ ‘ਤੇ ਗੋਲ਼ਾਬਾਰੀ ਕੀਤੀ । ਇਸ ਗੋਲਾਬਾਰੀ ਦਾ ਮਕਸਦ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਸੀ ਜਵਾਬ ਵਿਚ ਭਾਰਤੀ ਜਵਾਨਾਂ ਨੇ ਵੀ ਉਸੇ ਅੰਦਾਜ਼ ਵਿਚ ਕਾਰਵਾਈ ਕੀਤੀ। ਇਸ ਨਾਲ ਐੱਲਓਸੀ ਪਾਰ ਪਾਕਿਸਤਾਨੀ ਚੌਕੀਆਂ ਨੂੰ ਭਾਰੀ ਨੁਕਸਾਨ ਪੁੱਜਾ। ਕੰਟਰੋਲ ਲਾਈਨ ‘ਤੇ ਅਸ਼ਾਂਤੀ ਬਣਾਈ ਰੱਖਣ ਲਈ ਪੁਣਛ ਜ਼ਿਲ੍ਹੇ ਵਿਚ ਪਾਕਿ ਵੱਲੋਂ ਤਿੰਨ ਦਿਨਾਂ ਤੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਦੇ ਪਿੱਛੇ ਉਸ ਦਾ ਮਕਸਦ ਅੱਤਵਾਦੀਆਂ ਦੀ ਘੁਸਪੈਠ ਕਰਵਾਉਣਾ ਹੈ। ਇਕ ਦਿਨ ਪਹਿਲਾਂ ਹੀ ਪੁਣਛ ਜ਼ਿਲ੍ਹੇ ਦੇ ਮਨਕੋਟ ਸੈਕਟਰ ਵਿਚ ਪਾਕਿਸਤਾਨ ਨੇ ਅੱਗ ਲਾਈ ਸੀ। ਇਹ ਅੱਗ ਭਾਰਤੀ ਇਲਾਕੇ ਵਿਚ ਫੈਲ ਗਈ ਸੀ ਜਿਸ ਨਾਲ ਅੱਤਵਾਦੀਆਂ ਦੀ ਘੁਸਪੈਠ ਰੋਕਣ ਲਈ ਵਿਸ਼ਾਈ ਬਾਰੂਦੀ ਸੁਰੰਗ ਚ ਧਮਾਕੇ ਹੋ ਗਏ।

Today Now News

RELATED ARTICLES
- Advertisment -

POPULAR POSTS