ਗੁੱਸੇ ਨਾਲ ਭਰੇ ਕਿਸਾਨਾਂ ਵੱਲੋਂ ਟੋਲ ਪਲਾਜ਼ਾਂ ਦੇ ਸਾਰੇ ਕਮਰਸ਼ੀਅਲ ਰਸਤੇ ਪਹਿਲਾਂ ਤੋਂ ਹੀ ਬੰਦ ਕਰ ਰੱੱਖੇ ਹਨ।

ਤਲਵੰਡੀ ਭਾਈ (ਹਰਜਿੰਦਰ ਸਿੰਘ ਕਤਨਾ) : ਕੇਂਦਰ ਸਰਕਾਰ ਵੱਲੋਂ ਤਿੰਨ ਨਵੇਂ ਖੇਤੀਬਾੜੀ ਕਾਨੂੰਨ ਬਣਾਏ ਜਾਣ ਵਿਰੁੱਧ ਅੱਜ 33 ਵੇਂ ਦਿਨ ਵੀ ਨੈਸ਼ਨਲ ਹਾਈਵੇ 54 ਤੇ ਪਿੰਡ ਕੋਟਕਰੋੜ ਕਲਾਂ ਨਜ਼ਦੀਕ ਬਣੇ ਟੋਲ ਪਲਾਜ਼ਾ ਦਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸਮੇਤ ਹੋਰ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਘਿਰਾਓ ਜਾਰੀ ਰਿਹਾ। ਗੁੱਸੇ ਨਾਲ ਭਰੇ ਕਿਸਾਨਾਂ ਵੱਲੋਂ ਟੋਲ ਪਲਾਜ਼ਾਂ ਦੇ ਸਾਰੇ ਕਮਰਸ਼ੀਅਲ ਰਸਤੇ ਪਹਿਲਾਂ ਤੋਂ ਹੀ ਬੰਦ ਕਰ ਰੱੱਖੇ ਹਨ। ਕਿਸਾਨ ਕੇਂਦਰ ਸਰਕਾਰ ਤੋਂ ਨਵੇਂ ਬਣੇ ਖੇਤੀ ਸੁਧਾਰ ਕਾਨੂੰਨ ਅਤੇ ਪ੍ਰਦੂਸ਼ਨ ਰੋਕਣ ਸਬੰਧੀ ਨਵੇਂ ਬਨਾਏ ਜਾ ਰਹੇ ਕਾਨੂੰਨ ਨੂੰ ਵੀ ਰੱਦ ਕਰਨ ਦੀ ਮੰਗ ਕਰ ਰਹੇ ਸਨ ਅਤੇ ਸਰਕਾਰ ਖਿਲਾਫ ਨਾਹਰੇਬਾਜ਼ੀ ਕਰ ਰਹੇ ਸਨ। ਕਿਸਾਨ ਆਗੂਆਂ ਮੁਤਾਬਕ ਇਹ ਰੋਸ ਪ੍ਰਦਰਸ਼ਨ ਇਹ ਕਿਸਾਨ ਮਾਰੂ ਕਾਨੂੰਨ ਰੱਦ ਹੋਣ ਤੱਕ ਜਾਰੀ ਰੱਖੇ ਜਾਣਗੇ। ਇਸ ਮੋਕੇ ਬਲਦੇਵ ਸਿੰਘ ਜ਼ੀਰਾ ਸੂਬਾਈ ਜਨਰਲ ਸਥੱਤਰ, ਅਵਤਾਰ ਸਿੰਘ ਫੇਰਕੇ ਪ੍ਰਧਾਨ ਜਿਲ੍ਹਾ ਫਿਰੋਜ਼ਪੁਰ,ਗੁਰਪ੍ਰੀਤ ਸਿੰਘ ਫਰੀਦੇਵਾਲਾ,ਦਲਵਿੰਦਰ ਸਿੰਘ ਸ਼ੇਰ ਖਾਂ,ਮੇਜਰ ਸਿੰਘ ਸਹਿਜ਼ਾਦੀ ਅਤੇ ਪਰਮਜੀਤ ਸਿੰਘ ਸੂਬਾ ਸਕੱਤਰ ਲੋਕ ਸੰਗਰਾਮ ਮੰਚ ਸਮੇਤ ਕਈ ਹੋਰ ਕਿਸਾਨ ਆਗੂ ਵੀ ਮੋਜੂਦ ਸਨ।






