17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਰਨਾਲਾ ਹਸਪਤਾਲ ਚ ਭ੍ਰਿਸ਼ਟਾਚਾਰ ਰਾਹੀਂ ਮਰੀਜਾਂ ਦੀ ਹੋ ਰਹੀ ਹੈ ਅੰਨ੍ਹੀ ਲੁੱਟ...

ਬਰਨਾਲਾ ਹਸਪਤਾਲ ਚ ਭ੍ਰਿਸ਼ਟਾਚਾਰ ਰਾਹੀਂ ਮਰੀਜਾਂ ਦੀ ਹੋ ਰਹੀ ਹੈ ਅੰਨ੍ਹੀ ਲੁੱਟ ਦਾ ਮਾਮਲਾ

ਜੇਕਰ ਰਿਸਵਤਖੋਰ ਡਾਕਟਰਾਂ ਖਿਲਾਫ ਸਖਤ ਕਾਰਵਾਈ ਨਾ ਕੀਤੀ, ਤਾਂ ਸੰਘਰਸ਼ ਵਿੱਢਿਆ ਜਾਵੇਗਾ- ਨਰੈਣ ਦੱਤ ਦਵਿੰਦਰ ਬੀਹਲਾ

ਬਰਨਾਲਾ (ਕਰਨਪਰੀਤ ਧੰਦਰਾਲ ) : ਮਰੀਜਾਂ ਵੱਲੋਂ ਜਿੱਥੇ ਹਸਪਤਾਲਾਂ ਚ ਸੇਹਤ ਸਹੂਲਤਾਂ ਦੀ ਆਸਾਂ ਲੈ ਕੇ ਡਾਕਟਰਾਂ ਨੂੰ ਸਾਡੇ ਸਮਾਜ ਨੇ ਦੂਜੇ ਰੱਬ ਦਾ ਦਰਜਾ ਦਿੱਤਾ ਹੋਇਆ ਹੈ, ਪ੍ਰੰਤੂ ਨਾਲ ਦੀ ਨਾਲ ਇਹ ਕਿਹਾ ਜਾਂਦਾ ਹੈ ਕੀ ਜਦੋ ਇਹ ਡਾਕਟਰ ਅਪਣੇ ਫਰਜਾਂ ਨੂੰ ਭੁੱਲ ਕੇ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਧਸ ਜਾਂਦੇ ਹਨ, ਜਿੰਨਾਂ ਤੋ ਫਿਰ ਰੱਬ ਵੀ ਬਚਾ ਨਹੀ ਸਕਦਾ।ਅਜਿਹਾ ਵਰਤਾਰਾ ਹੀ ਅੱਜਕੱਲ ਸਿਵਲ ਹਸਪਤਾਲ ਬਰਨਾਲਾ ਵਿੱਚ ਦੇਖਣ ਸੁਨਣ ਨੂੰ ਮਿਲ ਰਿਹਾ ਹੈ। ਕਿਸੇ ਸਮੇ ਜਿਲੇ ਦੇ ਵੱਖ ਵੱਖ ਬਿਮਾਰੀਆਂ ਤੋ ਪੀੜਤ ਮਰੀਜਾਂ ਲਈ ਸਿਵਲ ਹਸਪਤਾਲ ਬਰਨਾਲਾ ਵਿੱਚ ਗਰੀਬ ਲੋਕ ਅਪਣਾ ਇਲਾਜ ਕਰਵਾਉਣ ਲਈ ਬੇਝਿਜਕ ਆਉਂਦੇ ਸਨ ਅਤੇ ਇਥੇ ਸੇਵਾ ਨਿਭਾਉਂਦੇ ਡਾਕਟਰ ਵੀ ਮਰੀਜਾਂ ਲਈ ਫਰਿਸਤੇ ਬਣ ਕੇ ਸੇਵਾ ਨਿਭਾਉਂਦੇ ਰਹੇ ਹਨ,ਜਿਸ ਕਰਕੇ ਸਿਵਲ ਹਸਪਤਾਲ ਬਰਨਾਲਾ ਵਿੱਚ ਜਿਲੇ ਤੋ ਬਾਹਰ ਦੇ ਮਰੀਜਾਂ ਦੀ ਵੀ ਭੀੜ ਲੱਗੀ ਰਹਿੰਦੀ ਸੀ,ਪ੍ਰੰਤੂ ਹੁਣ ਹਾਲਾਤ ਬਿਲਕੁਲ ਇਸ ਤੋ ਵੱਖਰੇ ਹਨ।ਹੁਣ ਇਲਾਜ ਲਈ ਆਉਣ ਵਾਲੇ ਮਰੀਜਾਂ ਦੀ ਬੇਤਹਾਸਾ ਲੁੱਟ ਹੁੰਦੀ ਹੈ,ਕਿਸੇ ਗਰੀਬ ਦਾ ਲਿਹਾਜ ਵੀ ਨਹੀ ਕੀਤਾ ਜਾਂਦਾ।ਕੋਈ ਪੁੱਛਣ ਵਾਲਾ ਨਹੀ। ਸਿਵਲ ਹਸਤਪਾਲ ਪ੍ਰਸ਼ਾਸ਼ਨ ਦੀ ਪ੍ਰਵਾਹ ਕੀਤੇ ਬਗੈਰ ਡਾਕਟਰ ਇਸ ਕਦਰ ਮਨਮਰਜੀਆਂ ਕਰਦੇ ਹਨ,ਜਿਵੇਂ ਉਹ ਸਰਕਾਰੀ ਹਸਪਤਾਲ ਚ ਨਾ ਹੋਕੇ ਅਪਣੇ ਨਿੱਜੀ ਹਸਪਤਾਲ ਵਿੱਚ ਸੇਵਾ ਨਿਭਾਉਂਦੇ ਹੋਣ। ਹਸਪਤਾਲ ਵਿੱਚ ਭਰਿਸ਼ਟਾਚਾਰ ਇਸ ਕਦਰ ਵਧ ਗਿਆ ਹੈ, ਕਿ ਮਰੀਜਾਂ ਨੂੰ ਬਿਮਾਰੀਆਂ ਤੋ ਵੀ ਜਿਆਦਾ ਹੋ ਰਹੀ ਆਰਥਿਕ ਲੁੱਟ ਪਰੇਸ਼ਾਨ ਕਰਦੀ ਹੈ।ਅਜਿਹਾ ਹੀ ਇੱਕ ਮਾਮਲਾ ਇੱਥੋ ਨਜਦੀਕੀ ਪਿੰਡ ਝਲੂਰ ਦੇ ਪੀੜਤ ਮਨਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਦਾ ਸਾਹਮਣੇ ਆਇਆ ਹੈ,ਜਿਸ ਨੇ ਦੁਖੀ ਮਨ ਨਾਲ ਦੱਸਿਆ ਕਿ ਉਹ ਇੱਕ ਮਾਰਚ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਅਪਣੇ ਗੁੱਟ ਅਤੇ ਟੁੱਟੀ ਬਾਂਹ ਦਾ ਇਲਾਜ ਕਰਵਾਉਣ ਹੱਡੀਆਂ ਦੇ ਡਾਕਟਰ ਕੋਲ ਆਇਆ,ਜਿੱਥੇ ੳਹਦੇ ਕੋਲੋ ਬਾਂਹ ਅਤੇ ਗੁੱਟ ਦਾ ਅਪਰੇਸ਼ਨ ਕਰਨ ਲਈ ਸਬੰਧਤ ਡਾਕਟਰਾਂ ਨੇ ਪੰਜਾਹ ਹਜਾਰ ਰੁਪਏ ਦੀ ਮੰਗ ਕੀਤੀ, ਪ੍ਰੰਤੂ ਜਦੋ ਅਸੀ ਅਪਣੀ ਗਰੀਬੀ ਦਾ ਵਾਸਤਾ ਪਾਇਆ ਤਾਂ ਉਹਨਾਂ ਤੀਹ ਹਜਾਰ ਦੇਣ ਲਈ ਕਿਹਾ ਅਤੇ ਬਾਅਦ ਵਿੱਚ ਪੰਦਰਾਂ ਹਜਾਰ ਤੱਕ ਵੀ ਕਿਹਾ ਗਿਆ,ਪਰ ਸਾਡੇ ਕੋਲ ਦੇਣ ਨੂੰ ਕੁੱਝ ਨਹੀ ਸੀ।ਸਾਡੇ ਵਾਸਤੇ ਪਾਉਣ ਤੋ ਬਾਅਦ ਮੇਰੀ ਬਾਂਹ ਦਾ ਅਪਰੇਸਨ ਕਰਕੇ ਰਾਡ ਪਾ ਦਿੱਤਾ ਗਿਆ,ਜਿੰਨਾਂ ਦੇ ਸਕਰਿਊ ਕੂਹਣੀ ਦੇ ਦੋਨੋ ਪਾਸੇ ਕਸੇ ਹੋਏ ਹਨ।ਉਹਨਾਂ ਦੱਸਿਆ ਕਿ ਮਾਰਚ ਤੋ ਬਾਅਦ ਅਸੀ ਹਸਪਤਾਲ ਦੇ ਗੇੜੇ ਮਾਰ ਮਾਰ ਥੱਕ ਗਏ ਹਾਂ ਪਰ ਅੱਜ ਤੱਕ ਉਹਨਾਂ ਨੇ ਮੇਰੇ ਰਾਡ ਨਹੀ ਨਹੀ ਕੱਢੇ,ਜਿਸ ਕਰਕੇ ਜਿੱਥੇ ਮੈ ਕੋਈ ਵੀ ਕੰਮ ਕਰਨ ਤੋ ਅਸਮਰੱਥ ਹਾਂ, ਓਥੇ ਸਕਰਿਊ ਵਾਲੀ ਥਾਂ ਤੇ ਵਾਰ ਵਾਰ ਪੱਸ ਪੈ ਜਾਣ ਕਰਕੇ ਮੈਨੂੰ ਤਕਲੀਫ ਵੀ ਰਹਿੰਦੀ ਹੈ।ਉਹਨਾਂ ਕਿਹਾ ਅੱਜ ਡਾਕਟਰ ਵੱਲੋਂ ਮੇਰੇ ਨਾਲ,ਕੀਤੇ ਗੲੇ ਮਾੜੇ ਵਿਹਾਰ ਅਤੇ ਇਲਾਜ ਲਈ ਰਿਸ਼ਵਤ ਮੰਗਣ ਵਾਲੇ ਡਾਕਟਰਾਂ ਖਿਲਾਫ ਸਿਵਲ ਸਰਜਨ ਬਰਨਾਲਾ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ।ਉਹਨਾਂ ਪ੍ਰਸ਼ਾਸ਼ਨ ਅਤੇ ਸਿਹਤ ਮਹਿਕਮੇ ਤੋ ਮੰਗ ਕੀਤੀ ਹੈ ਕਿ ਉਕਤ ਰਿਸ਼ਵਤਖੋਰ ਡਾਕਟਰਾਂ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਇਨਸਾਫ ਦਿੱਤਾ ਜਾਵੇ। ਜਦੋ ਇਸ ਸਬੰਧੀ ਸਿਵਲ ਸਰਜਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੈਨੂੰ ਹੋਰ ਵੀ ਸ਼ਿਕਾਇਤਾਂ ਮਿਲੀਆਂ ਹਨ,ਇਸ ਦੀ ਪੜਤਾਲ ਕੀਤੀ ਜਾਵੇਗੀ,ਜੇਕਰ ਡਾਕਟਰ ਦੋਸ਼ੀ ਪਾਏ ਗਏ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਲਈ ਮਹਿਕਮੇ ਨੂੰ ਲਿਖਿਆ ਜਾਵੇਗਾ। ਐਸ ਐਮ ਓ ਡਾ ਤਪਿੰਦਰਜੋਤ ਨੇ ਕਿਹਾ ਕਿ ਜਦੋ ਵੀ ਸੀ ਐਮ ਓ ਸਾਹਿਬ ਤੋ ਸ਼ਿਕਾਇਤ ਮੇਰੇ ਕੋਲ ਆਵੇਗੀ ਤਾਂ ਤੁਰੰਤ ਜਾਂਚ ਕਰਕੇ ਕਾਰਵਾਈ ਲਈ ਲਿਖਿਅ ਜਾਵੇਗਾ।ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਕਨਵੀਰ ਨਰੈਣ ਦੱਤ ਨੇ ਕਿਹਾ ਸਿਵਲ ਹਸਪਤਾਲ ਲੁੱਟ ਦਾ ਕੇਂਦਰ ਬਣ ਚੁੱਕਾ ਹੈ,ਜਿਸ ਨੂੰ ਬਚਾਉਣ ਲਈ ਸੰਘਰਸ਼ ਕਰਨਾ ਪਵੇਗਾ।ਉਹਨਾਂ ਕਿਹਾ ਕਿ ਕੁੱਝ ਡਾਕਟਰਾਂ ਨੇ ਦਿਵਾਨੇ ਪਿੰਡ ਦੇ ਅਮਨਦੀਪ ਸਿੰਘ ਪੁੱਤਰ ਨਛੱਤਰ ਸਿੰਘ ਤੋ ਵੀ ਅਪਰੇਸਨ ਲਈ 15000 ਰੁਪਏ ਪਹਿਲਾਂ ਲਏ ਅਤੇ 30,000 ਦੀ ਹੋਰ ਮੰਗ ਕੀਤੀ ਗਈ,ਜਿਸ ਦੀ ਲਿਖਤੀ ਸ਼ਿਕਾਇਤ ਵੀ ਸਿਵਲ ਸਰਜਨ ਬਰਨਾਲਾ ਨੂੰ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਜੇਕਰ ਹਸਪਤਾਲ ਪ੍ਰਸ਼ਾਸ਼ਨ ਨੇ ਉਕਤ ਡਾਕਟਰਾਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਰਿਸਵਤਖੋਰ ਡਾਕਟਰਾਂ ਖਿਲਾਫ ਵੀ ਸੰਘਰਸ਼ ਲੜਿਆ ਜਾਵੇਗਾ।ਇਸ ਮੌਕੇ ਅਕਾਲੀ ਆਗੂ ਦਵਿੰਦਰ ਬੀਹਲਾ ਨੇਂ ਕਿਹਾ ਕਿ ਸਾਡੇ ਕੋਲ ਵੀ ਕਈ ਮਰੀਜਾਂ ਨੇਂ ਆਪਣੇ ਦੁੱਖੜੇ ਰੋਏ ਹਨ ਅਤੇ ਡਾਕਟਰਾਂ ਵੱਲੋਂ ਹਸਪਤਾਲ ਚ ਮਰੀਜ ਚੈੱਕ ਕਰਨ ਦੀ ਬਜਾਏ ਘਰ ਚ ਫੀਸਾਂ ਵਾਲੇ ਮਰੀਜ ਜਿਆਦਾ ਚੈੱਕ ਕੀਤੇ ਜਾ ਰਹੇ ਹਨ ਜਿਸ ਦੀ ਜਲਦ ਪੜਤਾਲ ਕਰਕੇ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਦਖਲ ਦੇ ਕੇ ਐਕਸਨ ਲਿਆ ਜਾਵੇ ਤਾਂ ਜੋ ਮਰੀਜਾਂ ਦੀ ਆਰਥਿਕ ਲੂੱਟ ਬੰਦ ਕਰਵਾਈ ਜਾ ਸਕੇ

Today Now News

RELATED ARTICLES
- Advertisment -

POPULAR POSTS