17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਟਿਕਾਊ ਖੇਤੀ ਨੂੰ ਕਾਮਯਾਬ ਕਰ ਇੱਕ ਮਿਸਾਲ ਬਣਿਆ ਕਿਸਾਨ ਜਗਸੀਰ ਸਿੰਘ...

ਟਿਕਾਊ ਖੇਤੀ ਨੂੰ ਕਾਮਯਾਬ ਕਰ ਇੱਕ ਮਿਸਾਲ ਬਣਿਆ ਕਿਸਾਨ ਜਗਸੀਰ ਸਿੰਘ : ਡਿਪਟੀ ਕਮਿਸ਼ਨਰ ਬਰਨਾਲਾ

ਕਿਸਾਨ ਜਗਸੀਰ ਸਿੰਘ ਨੇ ਇੱਕ ਨਹੀਂ, ਦੋ ਨਹੀਂ ਬਲਕਿ 10 ਸਹਾਇਕ ਧੰਦੇ ਹਨ ਅਪਨਾਏ

ਬਰਨਾਲਾ (ਕਰਨਪਰੀਤ ਧੰਦਰਾਲ) : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਸਾਨ ਜਗਸੀਰ ਸਿੰਘ ਪਿੰਡ ਰੂੜੇਕੇ ਕਲਾਂ ਦੇ ਫਾਰਮ ਦਾ ਦੌਰਾ ਕੀਤਾ ਜੋ ਪਿਛਲੇ 16 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਤੇ ਫਸਲੀ ਵਿਭੰਨਤਾ ਤਹਿਤ ਆਪਣੇ ਕੁਝ ਏਰੀਏ ਵਿੱਚ ਝੋਨੇ ਦੀ ਥਾਂ ਮੱਕੀ ਉਗਾਊਂਦਾ ਹੈ, ਇਸ ਤੋਂ ਇਲਾਵਾ ਕਿਸਾਨ ਨੇ ਖੇਤੀ ਦੇ ਨਾਲ ਨਾਲ ਹੋਰ ਦਸ ਸਹਾਇਕ ਧੰਦੇ ਵੀ ਅਪਣਾਏ ਹੋਏ ਹਨ, ਜਿਨ੍ਹਾਂ ਤੋਂ ਕਿਸਾਨ ਚੋਖੀ ਕਮਾਈ ਕਰ ਰਿਹਾ ਹੈ ਉਹਨਾਂ ਜਾਣਕਾਰੀ ਦਿਦਿਆਂ ਕਿਹਾ ਕਿ ਜਗਸੀਰ ਸਿੰਘ ਨੇ ਕਮਾਲ ਦਾ ਮਾਡਲ ਫਾਰਮ ਬਣਾਇਆ ਹੈ ਜਿਸ ਦਾ ਸਾਇਜ ਪੰਦਰਾਂ ਏਕੜ ਹੈ, ਖੇਤੀ ਵਿਭਿੰਨਤਾ ਤਹਿਤ ਮੱਕੀ ਦਾਲਾਂ ਦੀ ਖੇਤੀ ਕਰਦਾ ਹੈ ਅਤੇ ਕਣਕ ਝੋਨੇ ਦੇ ਨਾਲ ਮੱਕੀ ਵੀ ਬੀਜਦਾ ਹੈ ਇਸ ਦਾ 3 ਏਕੜ ਰਕਬੇ ਮੱਛੀ ਫਾਰਮ, ਇੱਕ ਏਕੜ ਵਿੱਚ ਬੇਰੀਆਂ ਦਾ ਬਾਗ, ਬੱਕਰੀ ਪਾਲਣ ਦਾ ਧੰਦਾ, ਬਤਖਾਂ ਪਾਲਣ ਦਾ ਧੰਦਾ, ਕੜਕਨਾਥ ਮੁਰਗੀਆਂ ਪਾਲਣ, ਚਕੋਰ ਪਾਲਣ, ਖਰਗ੍ਹੋ ਪਾਲਣ, ਸਹਿਦ ਦੀਆਂ ਮੱਖੀਆਂ ਪਾਲਣ, ਫਾਰਮ ਬਾਊਂਡਰੀ ਤੇ ਫਲਦਾਰ ਦਰਖਤ ਅਤੇ ਸਾਹੀਵਾਲ ਗਊਂਆਂ ਪਾਲਣ ਦਾ ਧੰਦਾ ਅਪਣਾਇਆ ਹੋਇਆ ਹੈ ਅਤੇ ਕਿਸਾਨ ਇਹਨਾਂ ਸਾਰੇ ਧੰਦਿਆਂ ਤੋਂ ਬਹੁਤ ਵਧੀਆ ਆਮਦਨੀ ਲੈ ਰਿਹਾ ਹੈ ਉਹਨਾਂ ਕਿਹਾ ਕਿ ਹੋਰਨਾਂ ਕਿਸਾਨਾਂ ਅਤੇ ਖਾਸ ਕਰ ਨੌਜਵਾਨਾਂ ਨੂੰ ਜਗਸੀਰ ਸਿੰਘ ਦੇ ਫਾਰਮ ਤੇ ਵਿਜਟ ਕਰਨ ਚਾਹੀਦਾ ਹੈ ਅਤੇ ਉਸ ਤੋਂ ਸੇਧ ਲੈ ਕੇ ਉਹਨਾਂ ਨੂੰ ਸਹਾਇਕ ਧੰਦੇ ਅਪਨਾਉਂਣੇ ਚਾਹੀਦੇ ਹਨ ਕਿਉਕਿ ਜੇਕਰ ਕਿਸਾਨ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਪਨਾਊਂਦੇ ਹਨ, ਜਾਂ ਫਿਰ ਆਪਣੀਆਂ ਫਸਲਾਂ ਦੀ ਵੈਲਯੂ ਐਡੀ੍ਹਨ ਕਰਦੇ ਹਨ, ਭਾਵ ਉਹਨਾਂ ਤੋਂ ਹੋਰ ਵਸਤਾਂ ਬਣਾ ਕੇ ਵੇਚਦੇ ਹਨ ਤਾਂ ਉਹ ਜਿਆਦਾ ਮੁਨਾਫਾ ਹਾਸਲ ਕਰ ਸਕਦੇ ਹਨ ਇਸ ਤਰਾਂ ਕਰਕੇ ਉਹ ਘੱਟ ਲਾਗਤ ਤੇ ਜਿਆਦਾ ਮੁਨਾਫਾ ਕਮਾ ਸਕਦੇ ਹਨ ਡਾ ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਕਿਸਾਨ ਦੀ ਸਾਲਾਘਾ ਕਰਦਿਆ ਕਿਹਾ ਕਿ ਜੇਕਰ ਕਿਸਾਨ ਖੇਤੀ ਵਿੱਚ ਜਿਆਦਾ ਮੁਨਾਫਾ ਕਮਾਉਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਸਸਟੇਨJਬਲ ਖੇਤੀ ਵੱਲ ਕਦਮ ਵਧਾਊਣਾ ਚਾਹੀਦਾ ਹੈ, ਖੇਤੀ ਵਿੱਚ ਵੈਲਯੂ ਐਡੀ੍ਹਨ ਕਰਨ ਦੀ ਜਰੂਰਤ ਹੈ, ਖੁਦ ਮੰਡੀਕਰਨ ਕਰਨ ਵੱਲ ਕਦਮ ਵਧਾਉਣਾ ਜਗਸੀਰ ਸਿੰਘ ਲਈ ਬਹੁਤ ਫਾਇਦੇ ਦਾ ਸੌਦਾ ਹੈ, ਉਹਨਾ ਕਿਹਾ ਕਿ ਆਤਮਾ ਸਕੀਮ ਅਧੀਨ ਕਿਸਾਨਾਂ ਨੂੰ ਖੇਤੀ ਦੇ ਵਿੱਚ ਵੈਲਯੂ ਐਡੀ੍ਹਨ ਕਰਨ ਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਤੇ ਟ੍ਰੇਨਿੰਗਾਂ ਵੀ ਦਿੱਤੀਆਂ ਜਾਂਦੀਆਂ ਹਨ, ਜੇਕਰ ਕਿਸਾਨ ਚਾਹੁਣ ਤਾਂ ਉਹ ਖੇਤੀਬਾੜੀ ਵਿਭਾਗ ਵੱਚ ਆਤਮਾ ਸਟਾਫ ਨਾਲ ਰਾਬਤਾ ਕਾਇਮ ਕਰਕੇ ਇਸ ਦਾ ਲਾਭ ਲੈ ਸਕਦੇ ਹਨ ਸ੍ਰੀ ਬਹਾਦਰ ਸਿੰਘ ਮੈਨਜਿੰਗ ਡਾਇਰੈਕਟਰ ਇਫਕੋ ਨੇ ਵੀ ਕਿਸਾਨ ਦੀ ਸਾਲਾਘਾ ਕੀਤੀ ਤੇ ਇਫਕੋ ਦੀ ਕੇਂਦਰੀ ਟੀਮ ਕਿਸਾਨ ਦੇ ਫਾਰਮ ਦੀ ਕਵਰੇਜ ਵੀ ਕੀਤੀ ਇਸ ਸਮੇਂ ਖੇਤੀਬਾੜੀ ਵਿਭਾਗ ਦਾ ਸਟਾਫ ਤੇ ਆਤਮਾ ਸਟਾਫ ਵੱਲੋਂ ਸੁਪਰਡੈਂਟ ਸੁਨੀਤਾ ਸਰਮਾਂ ਹਾਜਰ ਸੀ

Today Now News

RELATED ARTICLES
- Advertisment -

POPULAR POSTS