16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ਼੍ਰੇਸ਼ਟ ਭਾਰਤ ਭਵਨ ਤੋਂ 'ਸਟੈਚਿਊ ਆਫ ਯੂਨਿਟੀ' ਵਿਚਕਾਰ ਕਰੂਜ਼ ਸੇਵਾ ਸ਼ੁਰੂ

ਸ਼੍ਰੇਸ਼ਟ ਭਾਰਤ ਭਵਨ ਤੋਂ ‘ਸਟੈਚਿਊ ਆਫ ਯੂਨਿਟੀ’ ਵਿਚਕਾਰ ਕਰੂਜ਼ ਸੇਵਾ ਸ਼ੁਰੂ

ਮੋਦੀ ਨੇ ਕਰੂਜ਼ ਸੇਵਾ ਨੂੰ ਵਿਖਾਈ ਹਰੀ ਝੰਡੀ

ਕੇਵਡੀਆ (ਗੁਜਰਾਤ) (ਸਟੇਟ ਬਿਊਰੋ) : ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਕੇਵਡੀਆ ‘ਚ ਸ਼੍ਰੇਸ਼ਟ ਭਾਰਤ ਭਵਨ ਤੋਂ ‘ਸਟੈਚਿਊ ਆਫ ਯੂਨਿਟੀ’ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਏਕਤਾ ਕਰੂਜ਼ ਸੇਵਾ ਨੂੰ ਹਰੀ ਝੰਡੀ ਵਿਖਾਈ। ਦੋ ਦਿਨ ਦੇ ਗੁਜਰਾਤ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨੇ ਪਹਿਲੇ ਦਿਨ ਹੋਰ ਕਈ ਵਿਕਾਸ ਯੋਜਨਾਵਾਂ ਦਾ ਉਦਘਾਟਨ ਵੀ ਕੀਤਾ। ਸਰਕਾਰੀ ਬੁਲਾਰੇ ਅਨੁਸਾਰ 40 ਮਿੰਟ ਦੀ ਏਕਤਾ ਕਰੂਜ਼ ਸੇਵਾ ਲਈ ਇਕ ਗੋਰਾ ਬਿ੍ਜ ਬਣਾਇਆ ਗਿਆ ਹੈ। ਏਕਤਾ ਕਰੂਜ਼ ‘ਚ ਇਕੱਠੇ 200 ਲੋਕ ਬੈਠ ਕੇ ਛੇ ਕਿਲੋਮੀਟਰ ਦੀ ਇਹ ਯਾਤਰਾ ਕਰ ਸਕਣਗੇ। ਪ੍ਰਧਾਨ ਮੰਤਰੀ ਨੇ ਇੱਥੋਂ ਨੇੜੇ ਹੀ ਬਣੇ ਆਰੋਗ ਵਣ ਵੀ ਜਨਤਾ ਸਪੁਰਦ ਕੀਤਾ, ਜਿਸ ‘ਚ 15 ਏਕੜ ‘ਚ ਜੜੀਆਂ ਬੂਟੀਆਂ ਦੇ ਗੁਣਾਂ ਨਾਲ ਭਰਪੂਰ ਪੌਦੇ ਲਾਏ ਗਏ ਹਨ। ਉਹ ਇਸ ਇਲਾਕੇ ‘ਚ ਬਣੇ ਆਰੋਗ ਕੁਟੀਰ ਵੀ ਗਏ। ਪ੍ਰਧਾਨ ਮੰਤਰੀ ਮੋਦੀ ਨੇ ਸਰਦਾਰ ਪਟੇਲ ਜੂਲਾਜੀਕਲ ਪਾਰਕ ‘ਜੰਗਲ ਸਫਾਰੀ’ ਆਰੋਗਿਆ ਵਣ, ਏਕਤਾ ਮਾਲ ਤੇ ਬੱਚਿਆਂ ਦੇ ਨਿਊਟ੍ਰੀਸ਼ੀਅਨ ਪਾਰਕ ਦਾ ਵੀ ਉਦਘਾਟਨ ਵੀ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਦਾ ਕੇਵਡੀਆ ਤੇ ਅਹਿਮਦਾਬਾਦ ਵਿਚਾਲੇ ਸਮੁੰਦਰੀ ਜਹਾਜ਼ ਸੇਵਾ ਸਮੇਤ ਕਈ ਪ੍ਰਰੋਜੈਕਟਾਂ ਦੀ ਸ਼ੁਰੂਆਤ ਕਰਨਗੇ।

Today Now News

RELATED ARTICLES
- Advertisment -

POPULAR POSTS