16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ30 ਸਾਲਾ ਲਾਵਾਰਿਸ ਵਿਅਕਤੀ ਦੀ ਡੈਡ ਬਾਡੀ ਦਰੱਖਤ ਤੇ ਟੰਗੀ ਹੋਈ ਮਿਲੀ

30 ਸਾਲਾ ਲਾਵਾਰਿਸ ਵਿਅਕਤੀ ਦੀ ਡੈਡ ਬਾਡੀ ਦਰੱਖਤ ਤੇ ਟੰਗੀ ਹੋਈ ਮਿਲੀ

ਸਮਾਜ ਸੇਵਾ ਸੁਸਾਇਟੀ ਰਜਿ ਮੋਗਾ ਨੇ ਥਾਣਾ ਅਜੀਤਵਾਲ ਦੇ ਸਹਿਯੋਗ ਨਾਲ ਉਤਾਰੀ ਲਾਸ਼

ਅਜੀਤਵਾਲ (ਹਰਪਾਲ ਸਹਾਰਨ) : ਅੱਜ ਬਿਜਲੀ ਗਰਿੱਡ ਅਜੀਤਵਾਲ ਚ ਕਰੀਬ 35-40 ਫੁੱਟ ਉੱਚੇ ਨੀਮ ਦੇ ਦਰੱਖਤ ਤੇ ਇਕ 30 ਸਾਲਾ ਲਾਵਾਰਿਸ ਵਿਅਕਤੀ ਦੀ ਡੈਡ ਬਾਡੀ ਦਰੱਖਤ ਤੇ ਟੰਗੀ ਹੋਈ ਮਿਲੀ ਹੈ ਜੋ ਤਕਰੀਬਨ 5-6 ਦਿਨ ਪੁਰਾਣੀ ਲੱਗਦੀ ਹੈ ਲਾਸ਼ ਦੀ ਹਾਲਤ ਇਨੀਂ ਕੁ ਖਰਾਬ ਹੈ ਕਿ ਇਸ ਨੂੰ ਵੇਖ ਕੇ ਆਮ ਵਿਅਕਤੀ 4 ਦਿਨ ਰੋਟੀ ਵਲ ਮੂੰਹ ਨਹੀਂ ਕਰ ਸਕਦਾ. ਸਨਾਖ਼ਤ ਵਜੋਂ ਜਿਸ ਦੇ ਕਾਲੀ ਟੀ ਸ਼ਰਟ,ਨੀਲਾ ਪਜਾਮਾ ਸੱਜੇ ਕੰਨ ਚ ਸੋਨੇ ਦੀ ਨੱਤੀ ਪਾਈ ਹੈ ਥਾਣਾ ਅਜੀਤਵਾਲ ਦੇ ਬਤੌਰ DSP ਸੁੱਖਵਿੰਦਰ ਸਿੰਘ ਬਣਦੀ ਕਾਰਵਾਈ ਕਰਨਗੇ ਜੇਕਰ ਕੋਈ ਵੀ ਵੀਰ ਜਾਂ ਭੈਣ ਏਸ ਵਿਅਕਤੀ ਬਾਰੇ ਜਾਣਕਾਰੀ ਰੱਖਦਾ ਹੋਵੇ ਤਾਂ ਉਹ ਸਮਾਜ ਸੇਵਾ ਸੁਸਾਇਟੀ ਰਜਿ ਮੋਗਾ ਜਾਂ ਥਾਣਾ ਅਜੀਤਵਾਲ ਨਾਲ ਹੇਠ ਲਿਖੇ ਨੰਬਰਾਂ ਤਾਲਮੇਲ ਕਰ ਸਕਦਾ ਹੈ

9988025234 /9888213076

Today Now News

RELATED ARTICLES
- Advertisment -

POPULAR POSTS