ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਅੰਗਹੀਣ ਵਿਅਕਤੀਆਂ ਦੇ ਵੱਲ ਉਨ੍ਹਾਂ ਦੇ ਬੁਨਿਆਦੀ ਜ਼ਰੂਰਤਾਂ ਵੱਲ ਪਾਰਟੀ ਵੱਲੋ ਪਹਿਲ ਦੇ ਆਧਾਰ ਤੇ ਧਿਆਨ ਦਿੱਤਾ ਜਾਵੇਗਾ।

ਮੋਗਾ (ਹਰਪਾਲ ਸਹਾਰਨ) : ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਡਾਲਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੰਗਹੀਣ ਵਿਅਕਤੀਆਂ ਨੂੰ ਬਿਲਕੁਲ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਅੰਗਹੀਣ ਵਿਅਕਤੀ ਜਿੱਥੇ ਸਮਾਜ ਦੇ ਵਿੱਚ ਸਮਾਜਿਕ ਜੀਵਨ ਗੁਜਾਰਨ ਵਿਚ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਕਿਸੇ ਵੀ ਸਰਕਾਰ ਵੱਲੋਂ ਇਨ੍ਹਾਂ ਦੀਆਂ ਬੁਨਿਆਦੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਅੰਗਹੀਣ ਵਿਅਕਤੀਆਂ ਦਾ ਕੋਟਾ ਜੋ ਕਿ 4% ਹੁੰਦਾ ਹੈ ਤੇ ਉਸ ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਤਕਰੀਬਨ 4 ਲੱਖ ਦੇ ਕਰੀਬ ਮੁਲਾਜ਼ਮ ਸਰਕਾਰੀ ਵਿਭਾਗਾਂ ਦੇ ਵਿੱਚ ਨੌਕਰੀਆਂ ਹਨ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਕੋਟਾ ਵੀ ਨਹੀਂ ਦਿੱਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਤਕਰੀਬਨ ਇਸ ਕੋਟੇ ਦੇ ਹਿਸਾਬ ਨਾਲ 12000 ਦੀ ਗਿਣਤੀ ਬਣਦੀ ਹੈ ਪਰ ਸਿਰਫ 2500 ਅੰਗਹੀਣ ਵਿਅਕਤੀਆਂ ਨੂੰ ਹੀ ਹੁਣ ਤਕ ਨੌਕਰੀ ਲੈਣ ਵਿੱਚ ਸਫਲਤਾ ਮਿਲੀ ਹੈ ਹੁਣ ਇਹ ਸਰਕਾਰਾਂ ਸਿਰਫ਼ ਵੋਟਾਂ ਦੀ ਹੀ ਰਾਜਨੀਤੀ ਕਰਦੀ ਹੈ ਕਿਉ ਕਿ ਅੰਗਹੀਣ ਵਿਅਕਤੀਆਂ ਦਾ ਜੋ ਵੋਟ ਸ਼ੇਅਰ ਹੈ ਉਹ 3% ਦੇ ਕਰੀਬ ਹੈ ਇਸ ਲਈ ਇਹ ਸਰਕਾਰਾਂ ਇਨ੍ਹਾਂ ਵੱਲ ਧਿਆਨ ਨਹੀਂ ਦੇ ਰਹੀ ਹੈ ਪਰ ਸਰਕਾਰਾਂ ਨੂੰ ਅੰਗਹੀਣ ਵਿਅਕਤੀਆਂ ਦੇ ਨਾਲ ਹਮਦਰਦੀ ਭਰਿਆ ਵਤੀਰਾ ਰੱਖਣਾ ਚਾਹੀਦਾ ਹੈ ਤਾਂ ਜੋ ਸਮਾਜ ਦੇ ਵਿੱਚ ਅੰਗਹੀਣ ਵਿਅਕਤੀ ਚੰਗਾ ਜੀਵਨ ਗੁਜ਼ਾਰ ਸਕਣ ਉਨ੍ਹਾਂ ਅਖੀਰ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਅੰਗਹੀਣ ਵਿਅਕਤੀਆਂ ਦੇ ਵੱਲ ਉਨ੍ਹਾਂ ਦੇ ਬੁਨਿਆਦੀ ਜ਼ਰੂਰਤਾਂ ਵੱਲ ਪਾਰਟੀ ਵੱਲੋ ਪਹਿਲ ਦੇ ਆਧਾਰ ਤੇ ਧਿਆਨ ਦਿੱਤਾ ਜਾਵੇਗਾ।






