ਬ੍ਰਾਜ਼ੀਲ ਨੇ 13 ਨਵੰਬਰ ਨੂੰ ਵੈਨਜ਼ੁਏਲਾ ਨਾਲ ਤੇ ਚਾਰ ਦਿਨ ਬਾਅਦ ਉਰੂਗੁਏ ਨਾਲ ਮੈਚ ਖੇਡਣੇ ਹਨ।

ਸਾਓ ਪਾਓਲੋ (ਏਜੇਂਸੀ) : ਨਵੰਬਰ ਵਿਚ ਹੋਣ ਵਾਲੇ ਵਿਸ਼ਵ ਕੱਪ ਕੁਆਲੀਫਾਇੰਗ ਮੈਚਾਂ ਲਈ ਬ੍ਰਾਜ਼ੀਲ ਦੀ ਫੁੱਟਬਾਲ ਟੀਮ ‘ਚੋਂ ਬਾਰਸੀਲੋਨਾ ਦੇ ਮਿਡਫੀਲਡਰ ਫਿਲਿਪ ਕਾਟੀਨ੍ਹੋ ਤੇ ਲਿਵਰਪੂਲ ਦੇ ਮਿਡਫੀਲਡਰ ਫੇਬੀਂਹੋ ਨੂੰ ਸੱਟ ਕਾਰਨ ਬਾਹਰ ਕਰ ਦਿੱਤਾ ਗਿਆ ਹੈ। ਬ੍ਰਾਜ਼ੀਲ ਨੇ 13 ਨਵੰਬਰ ਨੂੰ ਵੈਨਜ਼ੁਏਲਾ ਨਾਲ ਤੇ ਚਾਰ ਦਿਨ ਬਾਅਦ ਉਰੂਗੁਏ ਨਾਲ ਮੈਚ ਖੇਡਣੇ ਹਨ। ਨੇਮਾਰ ਦਾ ਵੀ ਇਨ੍ਹਾਂ ਦੋਵਾਂ ਮੈਚਾਂ ਵਿਚ ਖੇਡਣਾ ਸ਼ੱਕੀ ਹੈ ਜੋ ਸੱਟ ਕਾਰਨ ਪਰੇਸ਼ਾਨ ਹਨ।





