17.1 C
Chandigarh

TODAY NOW NEWS

Thursday, March 19, 2026
Homeਅੰਤਰਰਾਸ਼ਟਰੀਫਰਾਂਸ : ਨਾਈਸ ਸ਼ਹਿਰ ਦੇ ਇਕ ਚਰਚ 'ਚ ਨੇ ਇਕ ਔਰਤ...

ਫਰਾਂਸ : ਨਾਈਸ ਸ਼ਹਿਰ ਦੇ ਇਕ ਚਰਚ ‘ਚ ਨੇ ਇਕ ਔਰਤ ਦਾ ਸਿਰ ਕੀਤਾ ਕਲਮ ਤੇ ਦੋ ਹੋਰ

‘ਅੱਲ੍ਹਾ ਹੂ ਅਕਬਰ” ਦੇ ਨਾਅਰੇ ਲਾਉਂਦਿਆਂ ਹਮਲਾਵਰ ਨੇ ਘਟਨਾ ਨੂੰ ਦਿੱਤਾ ਅੰਜਾਮ

ਪੈਰਿਸ (ਏਜੰਸੀ) :ਨਾਈਸ ਸ਼ਹਿਰ ਦੇ ਨਾਤਰਦਾਮ ਚਰਚ ‘ਚ ਵੀਰਵਾਰ ਸਵੇਰੇ ਅੱਤਵਾਦੀ ਹਮਲਾ ਕੀਤਾ ਗਿਆ। ਅੱਲ੍ਹਾ ਹੂ ਅਕਬਰ ਦੇ ਨਾਅਰੇ ਲਾਉਂਦਿਆਂ ਹਮਲਾਵਰ ਨੇ ਚਾਕੂ ਨਾਲ ਇਕ ਔਰਤ ਦਾ ਸਿਰ ਕਲਮ ਕਰਨ ਸਮੇਤ ਤਿੰਨ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਹਮਲਾਵਰ ਨੂੰ ਗਿ੍ਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਲਗਾਤਾਰ ਅੱਲ੍ਹਾ ਹੂ ਅਕਬਰ ਦੇ ਨਾਅਰੇ ਲਾ ਰਿਹਾ ਸੀ। ਫੜੇ ਜਾਣ ਤੋਂ ਬਾਅਦ ਵੀ ਇਹੀ ਨਾਅਰੇ ਲਾ ਰਿਹਾ ਸੀ। ਪੁਲਿਸ ਨੇ ਉਸ ਨੂੰ ਗੋਲ਼ੀ ਮਾਰ ਕੇ ਫੜਿਆ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮੇਅਰ ਨੇ ਕਿਹਾ ਕਿ ਇਕ ਔਰਤ ਦਾ ਸਿਰ ਕਲਮ ਕੀਤਾ ਗਿਆ ਪਰ ਦੋ ਹੋਰ ਲੋਕਾਂ ਨੂੰ ਕਿਸ ਤਰ੍ਹਾਂ ਮਾਰਿਆ ਗਿਆ, ਉਸ ਬਾਰੇ ‘ਚ ਜਾਣਕਾਰੀ ਨਹੀਂ ਹੈ। ਚਰਚ ਅੰਦਰ ਦੋ ਲੋਕਾਂ ਦੀ ਹੱਤਿਆ ਕੀਤੀ ਗਈ। ਇਸ ਦਰਮਿਆਨ ਪੁਲਿਸ ਨੇ ਹਮਲੇ ‘ਚ ਤਿੰਨ ਲੋਕਾਂ ਦੇ ਮਾਰੇ ਜਾਣ ਤੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਦਾ ਮੰਨਣਾ ਹੈ ਕਿ ਹਮਲਾਵਰ ਨੇ ਇਕੱਲਿਆਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਦਕਿ ਫਰਾਂਸੀਸੀ ਅੱਤਵਾਦ ਰੋਕੂ ਇਸਤਗਾਸਾ ਵਿਭਾਗ ਨੇ ਦੱਸਿਆ ਕਿ ਉਸ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।

Today Now News

RELATED ARTICLES
- Advertisment -

POPULAR POSTS