ਗੰਭੀਰ ਜ਼ਖ਼ਮੀ ਹੋਈ ਲੜਕੀ ਨੂੰ ਰਾਮਾਮੰਡੀ ਜੌਹਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ।

ਜਲੰਧਰ (ਬਿਊਰੋ) : ਮਿਲੀ ਜਾਣਕਾਰੀ ਮੁਤਾਬਿਕ ਮਨੀਸ਼ਾ, ਉਮਰ 25 ਸਾਲ, ਪੁੱਤਰੀ ਰਾਜੇਸ਼ ਕੁਮਾਰ ਵਾਸੀ ਨੈਸ਼ਨਲ ਐਵੀਨਿਊ ਰਾਮਾ ਮੰਡੀ ਚੌਕ ਰੇਲਵੇ ਪੁਲ਼ ਵਾਲੇ ਪਾਸੇ ਸੜਕ ਪਾਰ ਕਰਦੇ ਸਮੇਂ ਟਰੱਕ ਦੀ ਲਪੇਟ ‘ਚ ਆ ਗਈ ਤੇ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਈ । ਗੰਭੀਰ ਜ਼ਖ਼ਮੀ ਹੋਈ ਲੜਕੀ ਨੂੰ ਰਾਮਾਮੰਡੀ ਜੌਹਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਏਐੱਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਮਿ੍ਤਕ ਲੜਕੀ ਟਰੱਕ ਨੰ. ਪੀਬੀ07ਏਬੀ 6494 ਜਿਸ ਨੂੰ ਸੁਰਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਚਲਾ ਰਿਹਾ ਸੀ ਦੀ ਲਪੇਟ ਵਿਚ ਆ ਗਈ । ਜਾਣਕਾਰੀ ਅਨੁਸਾਰ ਮਿ੍ਤਕ ਲੜਕੀ ਦੇ ਪਿਤਾ ਉਸ ਨੂੰ ਰਾਮਾ ਮੰਡੀ ਚੌਕ ਕੋਲ ਛੱਡ ਕੇ ਗਏ ਸਨ। ਗੁਰਨਾਮ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਨੂੰ ਗਿ੍ਫ਼ਤਾਰ ਕਰ ਕੇ ਟਰੱਕ ਕਬਜ਼ੇ ਵਿਚ ਲੈ ਲਿਆ ਗਿਆ ਹੈ। ਮਾਮਲਾ ਦਰਜ਼ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ।






