ਤਿਵਾੜੀ ਨੇ ਵਫ਼ਦ ਨੂੰ ਚੰਡੀਗੜ੍ਹ ਆਪਣੇ ਦਫ਼ਤਰ ਮੀਟਿੰਗ ਲਈ ਸੱਦਿਆ ਤੇ ਮੂਲਾਜ਼ਮਾਂ ਦੀਆਂ ਮੰਗਾ ਹੱਲ ਕਰਨ ਦਾ ਭਰੋਸਾ ਦਿਵਾਇਆ।

ਲੁਧਿਆਣਾ (ਬਿਊਰੋ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅਧਿਕਾਰੀਆਂ ਵਿਰੁੱਧ, ਪੀਏਯੂ ਇੰਪਲਾਈਜ਼ ਯੂਨੀਅਨ, ਪੀਏਯੂ ਟੀਚਰਜ਼ ਐਸੋਸੀਏਸ਼ਨ ਅਤੇ ਪੀਏਯੂ ਫੌਰਥ ਕਲਾਸ ਵਰਕਰਜ਼ ਯੂਨੀਅਨ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਦਾ ਅੱਜ ਸਤਾਰ੍ਹਵੇਂ ਦਿਨ ‘ਚ ਸ਼ਾਮਲ ਹੋਣਾ ਦੱਸ ਰਿਹਾ ਹੈ ਕੇ ਯੂਨੀਵਰਸਿਟੀ ਦੇ ਅਧਿਕਾਰੀ ਆਪਣੇ ਵਰਕਰਾਂ ਦੇ ਅਣਦੇਖੀ ਕਰ ਰਹੇ ਹਨ । ਅੱਜ ਪੀਏਯੂ ਇੰਪਲਾਈਜ਼ ਯੂਨੀਅਨ ਵੱਲੋਂ ਸੁਖਵਿੰਦਰ ਸਿੰਘ ਗਿੱਲ, ਦਰਸ਼ਨ ਸਿੰਘ, ਪੀਏਯੂ ਇੰਪਲਾਈਜ਼ ਟੀਚਰਜ਼ ਐਸੋਸ਼ੀਸ਼ੇਨ ਵੱਲੋਂ ਡਾ. ਕੇ.ਐੱਸ. ਸੰਘਾ ਅਤੇ ਡਾ.ਡੀਕੇ ਸ਼ਰਮਾ, ਪੀਏਯੂ ਦਰਜਾ ਚਾਰ ਯੂਨੀਅਨ ਵੱਲੋਂ ਨੰਦ ਕਿਸ਼ੋਰ ਧਰਨੇ ‘ਤੇ ਬੈਠੇ। ਇਸ ਤੋਂ ਪਹਿਲਾਂ ਮੁਲਾਜ਼ਮਾਂ ਨੇ ਨਾਅਰਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ। ਜਥੇਬੰਦੀਆਂ ਦਾ ਵਫ਼ਦ ਪੀਏਯ ਦੌਰੇ ‘ਤੇ ਆਏ ਵਧੀਕ ਸਕੱਤਰ ਵਿਕਾਸ ਅਨਿਰੁੱਧ ਤਿਵਾੜੀ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਵਫ਼ਦ ਵਿੱਚ ਬਲਦੇਵ ਸਿੰਘ ਵਾਲੀਆ, ਮਨਮੋਹਨ ਸਿੰਘ, ਡਾ. ਹਰਮੀਤ ਸਿੰਘ ਕਿੰਗਰਾ, ਡੀਕੇ ਸ਼ਰਮਾ, ਕਮਲ ਸਿੰਘ ਅਤੇ ਨੰਦ ਕਿਸ਼ੋਰ ਸ਼ਾਮਲ ਸਨ। ਤਿਵਾੜੀ ਨੇ ਵਫ਼ਦ ਨੂੰ ਚੰਡੀਗੜ੍ਹ ਆਪਣੇ ਦਫ਼ਤਰ ਮੀਟਿੰਗ ਲਈ ਸੱਦਿਆ ਤੇ ਮੂਲਾਜ਼ਮਾਂ ਦੀਆਂ ਮੰਗਾ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਮਨਮੋਹਨ ਸਿੰਘ, ਗੁਰਪ੍ਰਰੀਤ ਸਿੰਘ ਢਿੱਲੋਂ, ਗੁਰਪ੍ਰਰੀਤ ਸਿੰਘ, ਗੁਰਇਕਬਾਲ ਸਿੰਘ ਸੋਹੀ, ਧਰਮਿੰਦਰ ਸਿੰਘ ਸਿੱਧੂ ਸਮੇਤ ਹੋਰ ਵੀ ਵਰਕਰ ਮੌਜੂਦ ਸਨ ।






