17.1 C
Chandigarh

TODAY NOW NEWS

Friday, March 20, 2026
Homeਪੰਜਾਬਖੰਨਾ / ਸਮਰਾਲਾਆਈ.ਪੀ.ਐੱਲ. 2020 : ਗੋਬਿੰਦਗੜ੍ਹ ਪੁਲਿਸ ਦੇ ਹੱਥ ਚੜ੍ਹੇ ਕ੍ਰਿਕੇਟ ਮੈਚ ਦੇ ਸੱਟੇਬਾਜ਼

ਆਈ.ਪੀ.ਐੱਲ. 2020 : ਗੋਬਿੰਦਗੜ੍ਹ ਪੁਲਿਸ ਦੇ ਹੱਥ ਚੜ੍ਹੇ ਕ੍ਰਿਕੇਟ ਮੈਚ ਦੇ ਸੱਟੇਬਾਜ਼

ਇਨ੍ਹਾਂ ਵਿਅਕਤੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੇਰਵਿਆ ਦਾ ਅਤੇ ਸਾਥੀਆਂ ਦਾ ਪਤਾ ਲਗਾਇਆ ਜਾਵੇਗਾ, ਤਫਤੀਸ਼ ਜਾਰੀ ਹੈ।

ਮੰਡੀ ਗੋਬਿੰਦਗੜ੍ਹ (ਬਿਊਰੋ) : ਆਈਪੀਐੱਲ ਦੇ ਮੈਚਾਂ ‘ਤੇ ਸੱਟਾ ਲਗਾਉਣ ਵਾਲੇ ਚਾਰ ਵਿਅਕਤੀਆਂ ਨੂੰ ਨਕਦੀ ਸਮੇਤ ਥਾਣਾ ਗੋਬਿੰਦਗੜ੍ਹ ਦੀ ਪੁਲਿਸ ਨੇ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਕ ਪ੍ਰਰੇਮ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਦੀ ਅਗਵਾਈ ਹੇਠ ਏਐੱਸਆਈ ਮੋਹਨ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਵਾ ਚੈਕਿੰਗ ਦੌਰਾਨ ਬੱਤੀਆਂ ਵਾਲਾ ਚੌਕ ਮੰਡੀ ਗੋਬਿੰਦਗੜ੍ਹ ਮੌਜੂਦ ਸੀ, ਤਾਂ ਗੁਪਤ ਸੂਚਨਾ ਮਿਲੀ ਕਿ ਆਈ.ਪੀ. ਐੱਲ ਦੇ ਮੈਚ ਚੱਲ ਰਹੇ ਹੋਣ ਕਰਕੇ ਬਾਵਾ ਚਿਕਨ ਹੱਟ ਜੀਟੀ ਰੋਡ ਗੋਬਿੰਦਗੜ੍ਹ ਵਿਖੇ ਆਸ਼ੂਤੋਸ਼ ਉਰਫ ਆਸ਼ੂ ਵਾਸੀ ਖੰਨਾ ਆਪਣੇ ਸਾਥੀਆਂ ਸੌਰਵ ਜੈਨ ਵਾਸੀ ਗੋਬਿੰਦਗੜ੍ਹ, ਸੁਨੀਲ ਕੁਮਾਰ ਵਾਸੀ ਮੰਡੀ ਗੋਬਿੰਦਗੜ੍ਹ ਅਤੇ ਅਮਨ ਜੈਨ ਵਾਸੀ ਖੰਨਾ ਨਾਲ ਮੋਬਾਈਲਾਂ ‘ਤੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਹੇਰਾਫੇਰੀ ਨਾਲ ਉਨ੍ਹਾਂ ਦੇ ਨਾਮ ਅਤੇ ਪਤੇ ‘ਤੇ ਵੱਖ-ਵੱਖ ਮੋਬਾਇਲ ਕੰਪਨੀਆਂ ਦੇ ਸਿੰਮ ਜਾਰੀ ਕਰਵਾ ਕੇ ਅਤੇ ਉਨ੍ਹਾਂ ਮੋਬਾਇਲ ਫੋਨਾਂ ‘ਤੇ ਅਤੇ ਆਪਣੇ ਸਾਥੀਆਂ ਨੂੰ ਵੱਖ-ਵੱਖ ਥਾਵਾਂ ‘ਤੇ ਭੇਜ ਕੇ ਮੋਬਾਇਲ ਫੋਨਾਂ ਰਾਹੀਂ ਆਈ.ਪੀ.ਐੱਲ. ਕਿ੍ਕਟ ਮੈਚਾਂ ‘ਤੇ ਦੜਾ ਸੱਟਾ ਲਗਾਉਣ ਦਾ ਕੰਮ ਕਰਦੇ ਹਨ ਜੋ ਆਮ ਪਬਲਿਕ ਨੂੰ ਭੁਲੇਖੇ ‘ਚ ਰੱਖ ਕੇ ਹੇਰਾਫੇਰੀ ਨਾਲ ਸਾਜ਼ਿਸ਼ ਰਚ ਕੇ ਦੜਾ ਸੱਟਾਂ ਲਗਾਉਂਦੇ ਹਨ। ਜੋ ਅੱਜ ਵੀ ਆਸ਼ੂਤੋਸ., ਸੌਰਵ ਜੈਨ, ਸੁਨੀਲ ਕੁਮਾਰ ਅਤੇ ਅਮਨ ਜੈਨ ਉਰਫ ਲੇਡਾ, ਬਾਵਾ ਚਿਕਨ ਹੱਟ ਗੋਬਿੰਦਗੜ੍ਹ ਵਿਖੇ ਬੈਠੇ ਆਈ.ਪੀ.ਐੱਲ.ਦੇ ਚੱਲ ਰਹੇ ਮੈਚਾਂ ‘ਤੇ ਮੋਬਾਇਲ ਫੋਨਾਂ ਰਾਹੀਂ ਦੜਾ ਸੱਟਾ ਲਗਾ ਰਹੇ ਹਨ। ਸੂਚਨਾ ਦੇ ਆਧਾਰ ‘ਤੇ ਏਐੱਸਆਈ ਮੋਹਨ ਸਿੰਘ ਨੇ ਜੂਆ ਐਕਟ ਥਾਣਾ ਗੋਬਿੰਦਗੜ੍ਹ ਦੇ ਦਰਜ ਰਜਿਸਟਰ ਕਰਕੇ ਸਮੇਤ ਪੁਲਿਸ ਪਾਰਟੀ ਦੇ ਬਾਵਾ ਚਿਕਨ ਹੱਟ ਗੋਬਿੰਦਗੜ੍ਹ ‘ਤੇ ਰੇਡ ਕਰਕੇ ਆਸ਼ੂਤੋਸ ਉਰਫ ਆਸ਼ੂ ਉਕਤ ਪਾਸੋਂ 50,300 ਰੁਪਏ, ਸੌਰਵ ਜੈਨ ਉਰਫ ਮਨੀ ਉਕਤ ਪਾਸੋਂ 6,000 ਰੁਪਏ, ਸੁਨੀਲ ਕੁਮਾਰ ਉਰਫ ਸੋਨੂੰ ਉਕਤ ਪਾਸੋਂ 20,000 ਰੁਪਏ ਅਤੇ ਅਮਨ ਜੈਨ ਉਰਫ ਲੇਡਾ ਉਕਤ ਪਾਸੋਂ 2,10,000 ਰੁਪਏ (ਕੁੱਲ ਰਕਮ 2,86,300 ਰੁਪਏ) ਅਤੇ 05 ਮੋਬਾਇਲ ਫੋਨ ਬ੍ਰਾਮਦ ਹੋਏ ਹਨ। ਪਹਿਲੀ ਪੁੱਛਗਿੱਛ ਕਰਨ ‘ਤੇ ਇਹ ਗੱਲ ਸਾਹਮਣੇ ਆਈ ਹੈ ਕਿ ਆਸੂਤੋਸ਼ ਅਤੇ ਸੁਨੀਲ ਕੁਮਾਰ ਦੇ ਖਿਲਾਫ਼ ਐਕਸਾਈਜ ਐਕਟ ਥਾਣਾ ਗੋਬਿੰਦਗੜ੍ਹ ਦਰਜ ਰਜਿਸਟਰ ਹੋਣਾ ਪਾਇਆ ਗਿਆ ਹੈ।

Today Now News

RELATED ARTICLES
- Advertisment -

POPULAR POSTS