ਬਾਰ ਐਸੋਸੀਏਸ਼ਨ ਦੇ ਨਵੇਂ ਚੁਣੇ ਅਹੁਦੇਦਾਰਾਂ ਵੱਲੋਂ ਕਿਹਾ ਗਿਆ ਕਿ ਵਕੀਲ ਭਾਈਚਾਰੇ ਦੀ ਭਲਾਈ ਲਈ ਕੰਮ ਕੀਤਾ ਜਾਵੇਗਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬਾਰ ਐਸੋਸੀਏਸ਼ਨ ਸਰਦੂਲਗੜ੍ਹ ਵੱਲੋਂ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਆਰ ਓ ਐਡਵੋਕੇਟ ਤਰਵਿੰਦਰ ਸਿੰਘ ਮਾਖਾ ਅਤੇ ਏ ਆਰ ਓ ਐਡਵੋਕੇਟ ਵੇਦ ਪ੍ਰਕਾਸ਼ ਸ਼ਰਮਾਂ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਸਰਦੂਲਗੜ੍ਹ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਐਡਵੋਕੇਟ ਰਾਮ ਸਿੰਘ ਧਾਲੀਵਾਲ ਕੋਰਵਾਲਾ ਨੂੰ ਪ੍ਰਧਾਨ, ਐਡਵੋਕੇਟ ਗੁਰਵਿੰਦਰ ਸਿੰਘ ਝੰਡੂਕੇ ਨੂੰ ਵਾਈਸ ਪ੍ਰਧਾਨ ਅਤੇ ਐਡਵੋਕੇਟ ਗੁਰਸੇਵਕ ਸਿੰਘ ਸੰਧੂ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਐਡਵੋਕੇਟ ਜੋਗਿੰਦਰ ਸਿੰਘ ਭੁੱਲਰ, ਐਡਵੋਕੇਟ ਬਲਜੀਤ ਸਿੰਘ ਸੰਧੂ, ਐਡਵੋਕੇਟ ਸੱਤਪਾਲ ਸਿੰਘ ਦਿਓਲ,ਐਡਵੋਕੇਟ ਸੁੱਚਾ ਵਿਰਕ ,ਐਡਵੋਕੇਟ ਸੰਦੀਪ ਕੁਮਾਰ ਜਿਆਣੀ,ਐਡਵੋਕੇਟ ਸੰਤ ਰਾਮ ਗੁਰਵਾਣ, ਐਡਵੋਕੇਟ ਕੁਲਵੰਤ ਜੈਨ, ਐਡਵੋਕੇਟ ਪਰਮਜੀਤ ਕੈਂਥ, ਐਡਵੋਕੇਟ ਵੀਰ ਚੰਦ, ਐਡਵੋਕੇਟ ਨਵਨੀਤ ਖੁਡਾਣੀਆ, ਐਡਵੋਕੇਟ ਕੁਲਦੀਪ ਔਲਖ,ਐਡਵੋਕੇਟ ਦਵਿੰਦਰ ਗੁਰਵਾਣ ,ਐਡਵੋਕੇਟ ਲਖਵੀਰ ਸਿੰਘ ਮਾਨਖੇੜਾ, ਐਡਵੋਕੇਟ ਕ੍ਰਿਸ਼ਨ ਸਿੰਘ ਬਾਠ ਆਦਿ ਹਾਜ਼ਰ ਸਨ | ਬਾਰ ਐਸੋਸੀਏਸ਼ਨ ਦੇ ਨਵੇਂ ਚੁਣੇ ਅਹੁਦੇਦਾਰਾਂ ਵੱਲੋਂ ਕਿਹਾ ਗਿਆ ਕਿ ਵਕੀਲ ਭਾਈਚਾਰੇ ਦੀ ਭਲਾਈ ਲਈ ਕੰਮ ਕੀਤਾ ਜਾਵੇਗਾ , ਲੋਕਾਂ ਨੂੰ ਹਰ ਸੰਭਵ ਨਿਆਂ ਮੁਹੱਈਆ ਕਰਵਾਉਣ ਲਈ ਯਤਨ ਕੀਤਾ ਜਾਵੇਗਾ ਅਤੇ ਬਾਰ ਐਸੋਸੀਏਸ਼ਨ ਦੀ ਮਾਣ ਮਰਿਯਾਦਾ ਨੂੰ ਕਾਇਮ ਰੱਖਿਆ ਜਾਵੇਗਾ |






