16.6 C
Chandigarh

TODAY NOW NEWS

Thursday, March 19, 2026
Homeਪੰਜਾਬਤਰਨਤਾਰਨਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲੀਸ ਥਾਣਾ ਕੱਚਾ ਪੱਕਾ ਅੱਗੇ ਰੋਸ ਧਰਨਾ

ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲੀਸ ਥਾਣਾ ਕੱਚਾ ਪੱਕਾ ਅੱਗੇ ਰੋਸ ਧਰਨਾ

ਨਸ਼ੇ ਤੋਂ ਰੋਕਣ ਕਰਕੇ ਪਤਨੀ ਦਾ ਕੀਤਾ ਗਿਆ ਸੀ ਕਤਲ

ਤਰਨ ਤਾਰਨ (ਜਸਵੀਰ ਸਿੰਘ) : ਤਰਨ ਤਾਰਨ ਦੇ ਪਿੰਡ ਮਰਗਿੰਦਪੁਰਾ (ਨਿੱਕੀ ਮੱਖੀ) ਅੰਦਰ ਨਸ਼ੇ ਦੀ ਪੂਰਤੀ ਕਰਨ ਲਈ ਜ਼ਮੀਨ ਵੇਚਣ ਤੋਂ ਰੋਕਣ ਕਾਰਣ ਬੀਤੀ 11 ਅਕਤੂਬਰ  ਨੂੰ  ਗੁਰਸਾਹਬ ਸਿੰਘ ਪੁੱਤਰ ਬਲਦੇਵ ਸਿੰਘ ਵੱਲੋਂ ਆਪਣੀ ਪਤਨੀ  ਸੰਦੀਪ ਕੌਰ ਦਾ ਕਤਲ ਕੀਤਾ ਗਿਆ ਸੀ । ਪੁਲੀਸ ਥਾਣਾ ਕੱਚਾ ਪੱਕਾ ਅੰਦਰ  ਕਤਲ ਦੇ ਮਾਮਲੇ ‘ਚ ਆਈ ਪੀ ਸੀ ਧਾਰਾ 302, 120 ਤਹਿਤ ਮ੍ਰਿਤਕ ਦੇ ਪਤੀ ਸਮੇਤ ਤਿੰਨ ਹੋਰ ਵਿਅਕਤੀਆਂ ਖਿਲਾਫ਼ ਪਰਚਾ ਦਰਜ਼ ਕਰਕੇ  ਮ੍ਰਿਤਕ ਦੇ ਪਤੀ ਗੁਰਸਾਹਬ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਬਾਕੀ ਤਿੰਨ ਮੁਲਜ਼ਮਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਪੁਲੀਸ ਵੱਲੋਂ ਤਿੰਨ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਮ੍ਰਿਤਕ ਸੰਦੀਪ ਕੌਰ ਦੇ ਮਾਤਾ ਪਿਤਾ ਅਤੇ ਕਿਸਾਨ ਮਜ਼ਦੂਰ ਤਾਲਮੇਲ ਸਘੰਰਸ਼ ਕਮੇਟੀ  ਦੇ ਆਗੂ ਕਾਮਰੇਡ ਚਮਨ ਲਾਲ ਦਰਾਜਕੇ,   ਆਦਿ  ਵੱਲੋਂ ਪੁਲੀਸ ਥਾਣਾ ਕੱਚਾਪੱਕਾ ਅੱਗੇ ਰੋਸ ਧਰਨਾਂ ਦਿੱਤਾ ਗਿਆ। ਰੋਸ ਧਰਨੇ ਅੰਦਰ ਬੋਲਦਿਆਂ ਵੱਖ- ਵੱਖ ਆਗੂਆਂ ਨੇ ਕਿਹਾ ਕਿ ਸੰਦੀਪ ਕੌਰ ਦਾ ਕਤਲ ਜ਼ਮੀਨ ਨੰ ਹੜੱਪਣ ਲਈ ਸਾਜ਼ਿਸ਼ ਤਹਿਤ ਕੀਤਾ ਗਿਆ ਹੈ ਤੇ ਮੁੱਕਦਮੇ ਅੰਦਰ ਦਰਜ ਦੋਸ਼ੀਆਂ ਨੂੰ ਪੁਲੀਸ ਗ੍ਰਿਫਤਾਰ ਨਹੀਂ ਕਰ ਰਹੀ, ਸਗੋਂ ਕਤਲ ਦੇ ਮੁਕੱਦਮੇ ਨੂੰ ਲਮਕਾਇਆਂ ਜਾ ਰਿਹਾ ਹੈ ਤਾਂ ਜੋ ਦੋਸ਼ੀਆਂ ਨੂੰ ਫਾਇਦਾ ਦਿੱਤਾ ਜਾ ਸਕੇ। ਕਾਮਰੇਡ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਜੇਕਰ ਪੁਲੀਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਨਸਾਫ ਨਾ ਦਿੱਤਾ ਤਾਂ ਪੁਲੀਸ ਦੇ ਖਿਲਾਫ਼ ਸਘੰਰਸ਼ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪੁਲੀਸ ਦੇ ਉਚ ਅਧਿਕਾਰੀ ਹਾਜ਼ਰ ਨਾ ਹੋਣ ਕਰਕੇ ਕੱਚਾਪੱਕਾ ਪੁਲੀਸ ਥਾਣਾ ਦੇ ਐੱਸ ਆਈ ਗੁਰਮੁੱਖ ਸਿੰਘ ਵੱਲੋਂ ਧਰਨਾਕਾਰੀਆਂ ਦੀ ਗੱਲ ਉੱਚ ਅਧਿਕਾਰੀਆਂ ਨਾਲ ਕਰਵਾਈ ਤੇ ਪੁਲੀਸ ਦੇ ਉੱਚ ਅਫਸਰਾਂ ਵੱਲੋਂ  ਧਰਨਾਂਕਾਰੀਆਂ ਨਾਲ ਮੀਟਿੰਗ ਕਰਨ ਦਾ ਵਿਸ਼ਵਾਸ਼ ਦੇਣ ਤੇ ਰੋਸ ਧਰਨਾ ਖਤਮ ਕੀਤਾ ਗਿਆ।

Today Now News

RELATED ARTICLES
- Advertisment -

POPULAR POSTS